ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ ''ਚ ਵਿਆਹ ਵਰਗਾ ਮਾਹੌਲ
Sunday, Dec 29, 2024 - 05:07 PM (IST)
ਲੁਧਿਆਣਾ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ 'ਦਿਲ ਲੂਮੀਨਾਟੀ' ਟੂਰ ਨੂੰ ਲੈ ਕੇ ਚਰਚਾ ਵਿਚ ਛਾਏ ਹੋਏ ਹਨ। ਉਨ੍ਹਾਂ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦੇ ਸ਼ੋਅ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਵੀ ਪਹੁੰਚ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਵੱਖ-ਵੱਖ ਸ਼ਰਤਾਂ ਦੇ ਤਹਿਤ ਚੰਡੀਗੜ੍ਹ ਵਿਚ ਦਿਲਜੀਤ ਦਾ ਸ਼ੋਅ ਹੋਇਆ ਸੀ, ਜਿਸ ਨੂੰ ਦੇਖਣ ਲਈ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਲੋਕ ਦੂਰੋਂ-ਦੂਰੋਂ ਪਹੁੰਚੇ ਸਨ। ਇਸ ਸ਼ੋਅ ਦੌਰਾਨ ਹਰ ਕੋਈ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗਾਣਿਆਂ ‘ਤੇ ਥਿਰਕਦਾ ਹੋਇਆ ਵਿਖਾਈ ਦਿੱਤਾ। ਇਸ ਦੌਰਾਨ ਸਾਰਿਆਂ ਦੇ ਚਿਹਰਿਆਂ ‘ਤੇ ਇੱਕ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ ਸੀ। ਇਸ ਕੰਸਰਟ ਨੂੰ ਲੈ ਕੇ ਜਿੱਥੇ ਕਿ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਹੀ ਇਹ ਕੰਸਰਟ ਵਿਵਾਦਾਂ ਵਿਚ ਵੀ ਘਿਰਦਾ ਹੋਇਆ ਵਿਖਾਈ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਲੁਧਿਆਣਾ ‘ਚ 31 ਦਸੰਬਰ ਨੂੰ ਦਿਲਜੀਤ ਦੋਸਾਂਝ ਦਾ ਸ਼ੋਅ ਹੋਣ ਜਾ ਰਿਹਾ ਹੈ। ਇਸੇ ਨੂੰ ਲੈ ਕੇ ਬੇਸ਼ੱਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਵੀ 2000 ਦੇ ਕਰੀਬ ਮੁਲਾਜ਼ਮਾਂ ਦੀ ਤੈਨਾਤੀ ਦੀ ਗੱਲ ਕਹੀ ਗਈ ਹੈ ਪਰ ਬਾਵਜੂਦ ਇਸ ਦੇ ਲੁਧਿਆਣਾ ਦੀਆਂ ਸੜਕਾਂ ਤੇ ਕੁਝ ਵੱਖਰੀਆਂ ਹੀ ਤਸਵੀਰਾਂ ਵੇਖਣ ਨੂੰ ਮਿਲੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਦੱਸ ਦਦੀਏ ਕਿ ਕਈ ਜਗ੍ਹਾ ਪੁੱਲ ਦੇ ਹੇਠਾਂ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਵੱਖ-ਵੱਖ ਅੰਦਾਜ਼ ਵਿਚ ਬਣਾਈਆਂ ਗਈਆਂ ਹਨ, ਜਿਸ ਨੂੰ ਲੋਕ ਬੇਹਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਸੋਸ਼ਲ ਮੀਡੀਆ ‘ਤੇ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਦਿਲਜੀਤ ਦੋਸਾਂਝ ਦਾ ਸ਼ੋਅ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਦਿਹਾਂਤ ਮਗਰੋਂ ਪੋਸਟਪੋਨ ਵੀ ਹੋ ਸਕਦਾ ਹੈ ਪਰ ਇਸ ਦੀ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।