ਦਿਲਜੀਤ ਦੋਸਾਂਝ ਨੇ ਜਿਗਰੀ ਯਾਰ ਪ੍ਰਭ ਗਿੱਲ ਨਾਲ ਕੀਤੀ ਮੁਲਾਕਾਤ
Friday, Jan 03, 2025 - 01:17 PM (IST)
ਐਂਟਰਟੇਨਮੈਂਟ ਡੈਸਕ : ਪੰਜਾਬ ਅਤੇ ਪੰਜਾਬੀਅਤ ਦਾ ਰੁਤਬਾ ਬੁਲੰਦ ਕਰ ਰਹੇ ਸਟਾਰ ਗਾਇਕ ਦਿਲਜੀਤ ਦੋਸਾਂਝ ਨੇ 31 ਦਸੰਬਰ ਨੂੰ ਲੁਧਿਆਣਾ 'ਚ ਲਾਈਵ ਸ਼ੋਅ ਲਾਇਆ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਸਨ। ਇੰਡੀਆ ਟੂਰ ਦੌਰਾਨ ਦਿਲਜੀਤ ਨੇ ਆਪਣੇ ਕਈ ਪੁਰਾਣੇ ਸੱਜਣ-ਮਿੱਤਰਾਂ ਨਾਲ ਵੀ ਮੁਲਾਕਾਤ ਕੀਤੀ। ਬੀਤੇ ਦਿਨੀਂ ਦਿਲਜੀਤ ਨੇ ਪੰਜਾਬੀ ਗਾਇਕ ਪ੍ਰਭ ਗਿੱਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਕਲਾਕਾਰ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
ਯੁੱਧਵੀਰ ਦੇ ਲਾਇਆ ਪੈਰੀਂ ਹੱਥ
31 ਦਸੰਬਰ ਨੂੰ ਦਿਲਜੀਤ ਦੋਸਾਂਝ ਨੇ ਲੁਧਿਆਣਾ 'ਚ ਲਾਈਵ ਸ਼ੋਅ ਲਾਇਆ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਸਨ। ਇਸ ਦੌਰਾਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪੁੱਤਰ ਯੁੱਧਵੀਰ ਮਾਣਕ ਵੀ ਪਹੁੰਚੇ ਸਨ। ਇਸ ਦੌਰਾਨ ਦਿਲਜੀਤ ਨੇ ਯੁੱਧਵੀਰ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਯੁੱਧਵੀਰ ਦੇ ਪੈਰੀਂ ਹੱਥ ਲਾਇਆ ਤੇ ਗੁੱਟ ਕੇ ਗਲੇ ਲਾ ਕੇ ਜੱਫੀ ਪਾਈ। ਦਿਲਜੀਤ ਦੀ ਇਸ ਗੱਲ ਦੀ ਤਾਂ ਸਿਫ਼ਤ ਕਰਨੀ ਬਣਦੀ ਹੈ ਕਿ ਗਲੋਬਰ ਸਟਾਰ ਹੋਣ ਦੇ ਬਾਵਜੂਦ ਵੀ ਉਹ ਕਿਸੇ ਨਾਲ ਭੇਦਭਾਵ ਨਹੀਂ ਰੱਖਦੇ, ਜਿਸ ਦਾ ਸਬੂਤ ਇਹ ਵੀਡੀਓ ਹੈ। ਦੋਸਾਂਝਾਵਾਲੇ ਦੇ ਦਿਲ 'ਚ ਹਰੇਕ ਕਲਾਕਾਰ ਲਈ ਸਤਿਕਾਰ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਯੁੱਧਵੀਰ ਮਾਣਕ ਦੇ ਲਾਇਆ ਪੈਰੀਂ ਹੱਥ, ਵੇਖੋ ਕਿਵੇਂ ਕਰਦੈ ਦੋਸਾਂਝਾਵਾਲਾ ਕਲਾਕਾਰਾਂ ਦਾ ਸਤਿਕਾਰ
ਟਿਕਟਾਂ ਦੀ ਵਿਕਰੀ ਮਾਮਲੇ 'ਚ ਤੋੜੇ ਸਾਰੇ ਰਿਕਾਰਡ
ਦੁਨੀਆ ਭਰ 'ਚ ਕਮਾਈ ਅਤੇ ਟਿਕਟਾਂ ਦੀ ਵਿਕਰੀ ਦੇ ਮਾਮਲੇ 'ਚ ਕੀਰਤੀਮਾਨ ਸਥਾਪਿਤ ਕਰਦੇ ਜਾ ਰਹੇ ਉਕਤ ਕੰਸਰਟ ਨੇ 07 ਲੱਖ 42 ਹਜ਼ਾਰ ਟਿਕਟਾਂ ਵਰਲਡ-ਵਾਈਡ ਵੇਚ ਕੇ ਕਿਸੇ ਭਾਰਤੀ ਗਾਇਕ ਦੇ ਪਹਿਲੇ 'ਦਿ ਬਿਗਿਸਟ ਗਲੋਬਲ ਟੂਰ' ਹੋਣ ਦਾ ਮਾਣ ਅਤੇ ਖਿਤਾਬ ਵੀ ਅਪਣੀ ਝੋਲੀ ਪਾ ਲਿਆ ਹੈ। ਕੈਨੇਡਾ, ਨੌਰਥ ਅਮਰੀਕਾ, ਯੂਕੇ-ਯੂਰਪ, ਦੁਬਈ ਤੋਂ ਲੈ ਕੇ ਭਾਰਤ-ਭਰ ਦੇ ਸੰਗੀਤਕ ਗਲਿਆਰਿਆਂ ਤੱਕ ਧੂੰਮਾਂ ਪਾ ਰਹੇ ਦਿਲਜੀਤ ਦੇ ਉਕਤ ਵਰਲਡ ਸ਼ੋਅ ਦੀਆਂ ਅਹਿਮ ਪ੍ਰਾਪਤੀਆਂ ਵੱਲ ਨਜ਼ਰਸਾਨੀ ਕਰੀਏ ਤਾਂ ਕੈਨੇਡਾ, ਨੌਰਥ ਅਮਰੀਕਾ, ਯੂਕੇ ਤੋਂ ਭਾਰਤ ਤੱਕ ਦੇ ਸ਼ੋਅ ਕੁਝ ਹੀ ਘੰਟਿਆਂ 'ਚ ਵਿਕ ਗਏ।
ਇਸੇ ਅਧੀਨ ਅਬੂ ਧਾਬੀ 'ਚ 30,000 ਟਿਕਟਾਂ ਵੇਚੀਆਂ ਗਈਆਂ, ਜੋ ਕਿ ਕਿਸੇ ਭਾਰਤੀ ਕਲਾਕਾਰ ਲਈ ਇੱਕ ਰਿਕਾਰਡ ਹੈ। ਉਕਤ ਲੜੀ ਦੇ ਮੱਦੇਨਜ਼ਰ ਹੀ ਮੁੰਬਈ ਵਿਖੇ ਸਾਹਮਣੇ ਆਏ ਕੰਸਰਟ ਦੀਆਂ ਟਿਕਟਾਂ 50 ਸਕਿੰਟਾਂ 'ਚ ਵਿਕ ਗਈਆਂ। ਹੈਰਾਨੀਜਨਕ ਤੱਥ ਇਹ ਵੀ ਰਿਹਾ ਕਿ ਟੂਰ ਨੇ ਪਹਿਲੇ ਪੜ੍ਹਾਅ ਦੀ ਹੀ ਸਫ਼ਲਤਾ ਅਧੀਨ ਗਾਇਕ ਲਈ ਅੰਦਾਜ਼ਨ 149.21 ਕਰੋੜ (ਲਗਭਗ $179 ਮਿਲੀਅਨ ਅਮਰੀਕੀ ਡਾਲਰ) ਕਮਾ ਲਏ, ਜੋ ਉਪਲੱਬਧੀ ਵੀ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਦੇ ਹਿੱਸੇ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।