ਰਵੀ ਦੁਬੇ ਅਤੇ ਸਰਗੁਨ ਮਹਿਤਾ ਨੇ ਸੁਣਾਈ ਖੁਸ਼ਖਬਰੀ, Fans ਦੇ ਰਹੇ ਵਧਾਈਆਂ
Sunday, Aug 17, 2025 - 12:12 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਟੀਵੀ ਅਦਾਕਾਰ ਰਵੀ ਦੁਬੇ ਅਤੇ ਅਦਾਕਾਰਾ-ਪ੍ਰੋਡਿਊਸਰ ਸਰਗੁਨ ਮਹਿਤਾ ਹਾਲ ਹੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫ਼ਟ ਹੋ ਗਏ ਹਨ। ਇਸ ਖਾਸ ਮੌਕੇ ‘ਤੇ ਦੋਵਾਂ ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਆਪਣੇ ਨਵੇਂ ਘਰ ਦਾ ਨਾਮ ਵੀ ਦੱਸਿਆ ਹੈ। ਜੋੜੇ ਨੇ ਆਪਣੇ ਘਰ ਦਾ ਨਾਮ ‘ਸੌਭਾਗਿਆ’ ਰੱਖਿਆ ਹੈ। ਸਰਗੁਣ ਅਤੇ ਰਵੀ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਉਹ ਇਸ ਪਲ ਦਾ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਜੋ ਆਖਰਕਾਰ ਖਤਮ ਹੋ ਗਿਆ ਹੈ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਟੁੱਟਿਆ ਇਕ ਹੋਰ ਚਮਕਦਾ ਸਿਤਾਰਾ
ਦੱਸ ਦੇਈਏ ਕਿ ਰਵੀ ਅਤੇ ਸਰਗੁਨ ਦੀ ਜੋੜੀ ਨੂੰ ਇੰਡਸਟਰੀ ਵਿੱਚ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਦੋਵਾਂ ਨੇ ਆਪਣੀ ਕਾਮਯਾਬੀ ਨਾਲ ਇੰਡਸਟਰੀ ਵਿੱਚ ਅਲੱਗ ਪਛਾਣ ਬਣਾਈ ਹੈ। ਦੋਵਾਂ ਨੇ ਨਾ ਸਿਰਫ਼ ਟੈਲੀਵਿਜ਼ਨ ‘ਤੇ ਆਪਣੀ ਛਾਪ ਛੱਡੀ ਸਗੋਂ ਪ੍ਰੋਡਕਸ਼ਨ ਹਾਊਸ ਰਾਹੀਂ ਕਈ ਸ਼ੋਅਜ਼ ਅਤੇ ਪ੍ਰੋਜੈਕਟਸ ਵੀ ਪੇਸ਼ ਕੀਤੇ ਹਨ। ਹੁਣ ਨਵੇਂ ਘਰ ਵਿੱਚ ਜਾਣਾ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ। ਫੈਨਜ਼ ਤੋਂ ਇਲਾਵਾ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਨਵੇਂ ਘਰ ਲਈ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਲੀਹੋਂ ਲੱਥੀ ਯਾਤਰੀ ਟਰੇਨ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8