ਰਵੀਨਾ ਟੰਡਨ ਨੇ ਧੀ ਨਾਲ ਕੀਤੀ 12 ਜਯੋਤਿਰਲਿੰਗਾਂ ਦੀ ਯਾਤਰਾ, ਤਸਵੀਰਾਂ ਕੀਤੀਆਂ ਸਾਂਝੀਆਂ

Saturday, Dec 23, 2023 - 08:36 PM (IST)

ਰਵੀਨਾ ਟੰਡਨ ਨੇ ਧੀ ਨਾਲ ਕੀਤੀ 12 ਜਯੋਤਿਰਲਿੰਗਾਂ ਦੀ ਯਾਤਰਾ, ਤਸਵੀਰਾਂ ਕੀਤੀਆਂ ਸਾਂਝੀਆਂ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਪਣੀ ਧੀ ਰਾਸ਼ਾ ਥਡਾਨੀ ਨਾਲ 12 ਜਯੋਤਿਰਲਿੰਗਾਂ ਦੇ ਦਰਸ਼ਨ ਕਰਨ ਪਹੁੰਚੀ ਹੈ। ਇਸ ਤੋਂ ਪਹਿਲਾਂ ਰਵੀਨਾ ਟੰਡਨ ਕੇਦਾਰਨਾਥ ਗਈ ਸੀ ਅਤੇ ਹੁਣ ਰਾਮੇਸ਼ਵਰਮ ਗਈ ਹੈ। ਰਵੀਨਾ ਟੰਡਨ ਨੇ ਰਾਮੇਸ਼ਵਰਮ ਤੋਂ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਦੱਸ ਦਈਏ ਕਿ 49 ਸਾਲਾ ਰਵੀਨਾ ਟੰਡਨ ਭੋਲੇਨਾਥ ਦੀ ਭਗਤੀ 'ਚ ਡੁੱਬੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ 12 ਜਯੋਤਿਰਲਿੰਗਾਂ ਦੇ ਦਰਸ਼ਨ ਕਰਨ ਦਾ ਪ੍ਰਣ ਲਿਆ ਹੈ। ਹਾਲ ਹੀ 'ਚ ਉਸ ਨੇ ਆਪਣੀ ਧੀ ਰਾਸ਼ਾ ਥਡਾਨੀ ਨਾਲ 'ਰਾਮੇਸ਼ਵਰਮ ਮੰਦਰ' ਦਾ ਦੌਰਾ ਕੀਤਾ ਅਤੇ ਸਮੁੰਦਰੀ ਕੰਢੇ 'ਤੇ ਭੋਲੇਨਾਥ ਦੇ ਦਰਸ਼ਨ ਕੀਤੇ।

PunjabKesari

ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਰਵੀਨਾ ਟੰਡਨ ਨੇ ਕੈਪਸ਼ਨ 'ਚ ਲਿਖਿਆ, ''ਕੇਦਾਰਨਾਥ ਤੋਂ ਰਾਮੇਸ਼ਵਰਮ... 12 ਪਵਿੱਤਰ ਜਯੋਤਿਰਲਿੰਗਾਂ ਨੂੰ ਪੂਰਾ ਕਰਨ ਦੀ ਸਾਡੀ ਯਾਤਰਾ ਜਾਰੀ ਹੈ। ਹਰ ਹਰ ਮਹਾਦੇਵ, ਜੈ ਭੋਲੇਨਾਥ ਸ਼ਿਵ ਸ਼ੰਭੂ। ਧਰਤੀ ਦੇ ਅੰਤ 'ਤੇ ਜਿੱਥੇ ਰਾਮ। ਸੇਤੂ ਸ਼ੁਰੂ, ਜੈ ਸ਼੍ਰੀ ਰਾਮ। ਰਾਮ ਸੇਤੂ, ਰਾਮੇਸ਼ਵਰਮ, ਧਨੁਸ਼ਕੋੜੀ, ਤੈਰਦੇ ਪੱਥਰ।"  

PunjabKesari

ਦੱਸਣਯੋਗ ਹੈ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਬਾਰੇ ਗੱਲ ਕਰਦਿਆਂ ਰਵੀਨਾ ਟੰਡਨ ਨੇ ਕਿਹਾ ਕਿ ਉਸ ਦੌਰ 'ਚ ਇੱਕ ਗੁਪਤ ਕੈਂਪ ਹੁੰਦੇ ਸਨ, ਜਿਸ 'ਚ ਹੀਰੋ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਅਤੇ ਉਨ੍ਹਾਂ ਦੇ ਪੱਤਰਕਾਰ ਚਮਚੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਮੈਂ ਇਹ ਵੇਖ ਕੇ ਹੈਰਾਨ ਸੀ ਕਿ ਬਹੁਤ ਸਾਰੀਆਂ ਜਨਾਨੀਆਂ ਪੱਤਰਕਾਰ ਵੀ ਇੱਕ ਜਨਾਨੀ ਨਾਲ ਵੀ ਅਜਿਹਾ ਕਰ ਸਕਦੀਆਂ ਹਨ।

PunjabKesari

ਉਹ ਪੱਤਰਕਾਰ ਜੋ ਅੱਜ ਕਹਿੰਦੀ ਹੈ ਕਿ ਮੈਂ ਨਾਰੀਵਾਦੀ ਹਾਂ ਅਤੇ ਕਾਲਮ ਲਿਖਦੀ ਹਾਂ। ਉਸ ਸਮੇਂ ਉਨ੍ਹਾਂ ਮੇਰਾ ਸਮਰਥਨ ਨਹੀਂ ਕੀਤਾ ਕਿਉਂਕਿ ਕਿਸੇ ਹੀਰੋ ਨੇ ਉਨ੍ਹਾਂ ਦੀ ਮੈਗਜੀਨ ਦੇ ਕਵਰ ਨੂੰ ਲੈ ਕੇ ਵਾਅਦਾ ਕੀਤਾ ਸੀ। ਮੈਂ ਆਪਣੀ ਈਮਾਨਦਾਰੀ ਕਾਰਨ ਫ਼ਿਲਮਾਂ ਨਾ ਗੁਆਈਆਂ ਪਰ ਮੇਰੇ ਨਾਮ 'ਤੇ ਬਹੁਤ ਸਾਰਾ ਚਿੱਕੜ ਸੁੱਟਿਆ ਗਿਆ ਸੀ। ਮੈਂ ਕਦੇ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕੀਤਾ। 

PunjabKesari

ਰਵੀਨਾ ਨੇ ਅੱਗੇ ਕਿਹਾ ਕਿ ਮੇਰਾ ਕੋਈ ਗੌਡਫਾਦਰ ਨਹੀਂ ਸੀ। ਮੈਂ ਕਿਸੇ ਕੈਂਪ ਦਾ ਹਿੱਸਾ ਵੀ ਨਹੀਂ ਸੀ। ਮੈਂ ਕਿਸੇ ਵੀ ਹੀਰੋ ਨਾਲ ਰੋਲ ਲਈ ਨਹੀਂ ਸੁੱਤੀ ਸੀ ਅਤੇ ਨਾ ਹੀ ਮੇਰਾ ਉਨ੍ਹਾਂ ਨਾਲ ਕੋਈ ਸੰਬੰਧ ਸੀ। ਕਈ ਵਾਰ ਮੈਨੂੰ ਹੰਕਾਰੀ ਕਿਹਾ ਜਾਂਦਾ ਸੀ ਕਿਉਂਕਿ ਮੈਂ ਉਹ ਨਹੀਂ ਕਰ ਰਹੀ ਸੀ, ਜੋ ਹੀਰੋ ਮੇਰੇ ਤੋਂ ਕਰਵਾਉਣਾ ਚਾਹੁੰਦਾ ਸੀ।

PunjabKesari

ਜਦੋਂ ਉਹ ਕਹਿੰਦਾ ਹੈ ਹੱਸੋ ਮੁੜ ਹੱਸੋ, ਜਦੋਂ ਤੁਸੀਂ ਕਹੋ ਬੈਠੋ ਤਾਂ ਬੈਠ ਜਾਓ। ਮੈਂ ਬੱਸ ਆਪਣਾ ਕੰਮ ਕਰ ਰਹੀ ਸੀ। ਮੈਂ ਆਪਣੀਆਂ ਸ਼ਰਤਾਂ 'ਤੇ ਜੀਅ ਰਹੀ ਸੀ, ਇਸ ਲਈ ਬਹੁਤ ਸਾਰੀਆਂ ਔਰਤ ਪੱਤਰਕਾਰਾਂ ਨੇ ਵੀ ਮੇਰਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ।

PunjabKesariPunjabKesari

PunjabKesari

PunjabKesari
 


author

sunita

Content Editor

Related News