ਅਦਾਕਾਰਾ ਰਵੀਨਾ ਟੰਡਨ ਦਾ ਬੱਚੇ ਦੇ ਇਸ ਵੀਡੀਓ ਨੇ ਜਿੱਤਿਆ ਦਿਲ

Friday, Jul 24, 2020 - 10:47 AM (IST)

ਅਦਾਕਾਰਾ ਰਵੀਨਾ ਟੰਡਨ ਦਾ ਬੱਚੇ ਦੇ ਇਸ ਵੀਡੀਓ ਨੇ ਜਿੱਤਿਆ ਦਿਲ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਰਵੀਨਾ ਸਮਾਜਿਕ ਮੁੱਦਿਆਂ 'ਤੇ ਬੇਬਾਕੀ ਨਾਲ ਗੱਲ ਕਰਦੀ ਹੈ। ਹਾਲ ਹੀ 'ਚ ਉਸ ਨੇ ਇੱਕ ਬੱਚੇ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਬੱਚਾ ਜ਼ਬਰਦਸਤ ਅੰਦਾਜ਼ 'ਚ ਪਹਾੜੀ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਬੱਚੇ ਦੇ ਡਾਂਸ ਨੇ ਰਵੀਨਾ ਟੰਡਨ ਦਾ ਵੀ ਦਿਲ ਜਿੱਤ ਲਿਆ ਹੈ। ਰਵੀਨਾ ਨੇ ਬੱਚੇ ਦਾ ਵੀਡੀਓ ਸਾਂਝਾ ਕਰਕੇ ਉਸ ਦੀਆ ਤਾਰੀਫ਼ਾਂ ਦੇ ਪੁਲ ਬੰਨ ਦਿੱਤੇ ਹਨ।

ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ 'ਤੇ ਕੁਮੈਂਟ ਵੀ ਕਰ ਰਹੇ ਹਨ। ਵੀਡੀਓ 'ਚ ਬੱਚਾ ਪੂਰੀ ਮਸਤੀ 'ਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਵੀਨਾ ਨੇ ਲਿਖਿਆ ਹੈ 'ਇਹ ਬਹੁਤ ਹੀ ਖ਼ੂਬਸੁਰਤ ਪਹਾੜੀ ਨਾਚ ਲੱਗ ਰਿਹਾ ਹੈ ਤੇ ਉਸ ਦਾ ਸਭ ਤੋਂ ਪਿਆਰਾ ਹਿੱਸਾ ਹੈ।'

ਦੱਸ ਦਈਏ ਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਥੇ ਅਕਸਰ ਹੀ ਆਮ ਤੋਂ ਖ਼ਾਸ ਲੋਕਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


author

sunita

Content Editor

Related News