ਰਵੀਨਾ ਟੰਡਨ ਨੇ ਗਰਲ ਚਾਈਲਡ ਸੇਫਟੀ ’ਤੇ ਆਧਾਰਿਤ ਫ਼ਿਲਮ ‘ਯੈੱਸ ਪਾਪਾ’ ਨੂੰ ਦਿੱਤੀ ਆਵਾਜ਼

Friday, Jun 10, 2022 - 10:05 AM (IST)

ਰਵੀਨਾ ਟੰਡਨ ਨੇ ਗਰਲ ਚਾਈਲਡ ਸੇਫਟੀ ’ਤੇ ਆਧਾਰਿਤ ਫ਼ਿਲਮ ‘ਯੈੱਸ ਪਾਪਾ’ ਨੂੰ ਦਿੱਤੀ ਆਵਾਜ਼

ਮੁੰਬਈ (ਬਿਊਰੋ)– ਪੇਟਾ ਤੋਂ ਲੈ ਕੇ ਯੂਨੀਸੇਫ ਤੱਕ ਰਵੀਨਾ ਟੰਡਨ ਹਮੇਸ਼ਾ ਉਪਕਾਰੀ ਕੰਮਾਂ ’ਚ ਸ਼ਾਮਲ ਰਹੀ ਹੈ। ਔਰਤਾਂ ਦੇ ਖ਼ਿਲਾਫ਼ ਗੁਨਾਹਾਂ ਨਾਲ ਨਜਿੱਠਣ ਵਾਲੀ ਫ਼ਿਲਮ ‘ਮਾਤਰ’ ’ਚ ਨਜ਼ਰ ਆਉਣ ਵਾਲੀ ਰਵੀਨਾ ਸਮਾਜਿਕ ਮੁੱਦਿਆਂ ਬਾਰੇ ਵੀ ਬੇਬਾਕ ਰਹੀ ਹੈ।

ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਰਵੀਨਾ ਟੰਡਨ ਨੇ ਗਰਲ ਚਾਈਲਡ ਸੇਫਟੀ ’ਤੇ ਆਧਾਰਿਤ ਫ਼ਿਲਮ ‘ਯੈੱਸ ਪਾਪਾ’ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਬਿਨਾਂ ਸਨਸਨੀਖੇਜ਼ ਹੋਏ ਸੈਫ ਮਜ਼ਬੂਤੀ ਨਾਲ ਆਪਣੀ ਗੱਲ ਰੱਖਦੇ ਹਨ, ਜਿਸ ਦੇ ਨਾਲ ਸਾਡੇ ਸਮਾਜ ’ਚ ਜਾਗਰੂਕਤਾ ਪੈਦਾ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਸੈਫ ‘ਯੈੱਸ ਪਾਪਾ’ ’ਚ ਸਾਡੇ ਸਮਾਜ ’ਚ ਬੱਚਿਆਂ ਦੀ ਸੁਰੱਖਿਆ ਦੀ ਗੱਲ ਕਰਦੇ ਹਨ, ਜੋ ਸਾਡਾ ਲੋਕਤਾਂਤਰਿਕ ਤੇ ਮੌਲਿਕ ਅਧਿਕਾਰ ਹੈ। ਨਾਟਕਕਾਰ ਤੇ ਥੀਏਟਰ ਨਿਰਦੇਸ਼ਕ ਨਾਲ ਫ਼ਿਲਮ ਨਿਰਮਾਤਾ ਬਣੇ ਸੈਫ ਹੈਦਰ ਕਹਾਣੀ ਨੂੰ ਵੱਖਰੇ ਤਰੀਕੇ ਨਾਲ ਦੱਸਣਾ ਚਾਹੁੰਦੇ ਸਨ।

ਇਸ ਫੀਚਰ ਫ਼ਿਲਮ ’ਚ ਅਨੰਤ ਨਰਾਇਣ ਮਹਾਦੇਵਨ, ਗੀਤਿਕਾ ਤਿਆਗੀ, ਤੇਜਸਵਿਨੀ ਕੋਲਹਾਪੁਰੇ ਤੇ ਨੰਦਿਤਾ ਪੁਰੀ ਮੁੱਖ ਭੂਮਿਕਾਵਾਂ ’ਚ ਹਨ। ਰਵੀਨਾ ਟੰਡਨ ਨੂੰ ਆਖਰੀ ਵਾਰ ਫ਼ਿਲਮ ‘ਕੇ. ਜੀ. ਐੱਫ. 2’ ’ਚ ਦੇਖਿਆ ਗਿਆ ਸੀ, ਜਿਸ ’ਚ ਉਸ ਨੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News