‘ਐਨੀਮਲ’ ਤੋਂ ਬਾਅਦ ਰਸ਼ਮਿਕਾ ਮੰਦਾਨਾ ਨੇ ਵਧਾਈ ਫੀਸ, ਅਦਾਕਾਰਾ ਨੇ ਕਿਹਾ– ‘ਮੈਨੂੰ ਸੱਚਮੁੱਚ ਅਜਿਹਾ ਕਰਨਾ...’

Wednesday, Feb 07, 2024 - 12:16 PM (IST)

‘ਐਨੀਮਲ’ ਤੋਂ ਬਾਅਦ ਰਸ਼ਮਿਕਾ ਮੰਦਾਨਾ ਨੇ ਵਧਾਈ ਫੀਸ, ਅਦਾਕਾਰਾ ਨੇ ਕਿਹਾ– ‘ਮੈਨੂੰ ਸੱਚਮੁੱਚ ਅਜਿਹਾ ਕਰਨਾ...’

ਮੁੰਬਈ (ਬਿਊਰੋ)– ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ‘ਐਨੀਮਲ’ ’ਚ ਰਸ਼ਮਿਕਾ ਮੰਦਾਨਾ ਰਣਬੀਰ ਕਪੂਰ ਨਾਲ ਨਜ਼ਰ ਆਈ ਸੀ। ਇਹ ਫ਼ਿਲਮ ਬਲਾਕਬਸਟਰ ਹਿੱਟ ਰਹੀ ਤੇ ਇਸ ਨੇ ਦੁਨੀਆ ਭਰ ’ਚ 900 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ।

ਚਰਚਾ ਸੀ ਕਿ ਫ਼ਿਲਮ ਦੀ ਸਫ਼ਲਤਾ ਨੂੰ ਦੇਖਦਿਆਂ ਰਸ਼ਮਿਕਾ ਨੇ ਆਪਣੀ ਫੀਸ ਵਧਾ ਦਿੱਤੀ ਹੈ ਤੇ ਹੁਣ ਉਹ ਇਕ ਫ਼ਿਲਮ ਲਈ 4 ਤੋਂ 4.5 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਹੁਣ ਰਸ਼ਮਿਕਾ ਨੇ ਖ਼ੁਦ ਟਵੀਟ ਕਰਕੇ ਮੀਡੀਆ ਦੀਆਂ ਇਨ੍ਹਾਂ ਖ਼ਬਰਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

ਮੈਂ ਸੱਚਮੁੱਚ ਸੋਚ ਰਹੀ ਹਾਂ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ : ਰਸ਼ਮਿਕਾ
ਰਸ਼ਮਿਕਾ ਨੇ ਟਵੀਟ ਕੀਤਾ ਤੇ ਲਿਖਿਆ, ‘‘ਮੈਂ ਹੈਰਾਨ ਹਾਂ ਕਿ ਇਹ ਕੌਣ ਕਹਿ ਰਿਹਾ ਹੈ, ਇਹ ਸਭ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਨੂੰ ਸੱਚਮੁੱਚ ਅਜਿਹਾ ਕਰਨਾ ਚਾਹੀਦਾ ਹੈ ਤੇ ਜੇਕਰ ਮੇਰੇ ਨਿਰਮਾਤਾ ਪੁੱਛਣ ਕਿ ਕਿਉਂ ਤਾਂ ਮੈਂ ਇਹੀ ਕਹਾਂਗੀ ਕਿ ‘ਮੀਡੀਆ’ ਅਜਿਹਾ ਕਹਿ ਰਿਹਾ ਹੈ ਸਰ... ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਉਨ੍ਹਾਂ ਦੇ ਕਹਿਣ ’ਤੇ ਚੱਲਣਾ ਚਾਹੀਦਾ ਹੈ... ਮੈਨੂੰ ਕੀ ਕਰਾਂ?’’

‘ਐਨੀਮਲ’ ਤੋਂ ਪਹਿਲਾਂ ਦੋਵੇਂ ਹਿੰਦੀ ਫ਼ਿਲਮਾਂ ਫਲਾਪ
ਫ਼ਿਲਮ ‘ਐਨੀਮਲ’ ਤੋਂ ਪਹਿਲਾਂ ਰਸ਼ਮਿਕਾ ਬਾਲੀਵੁੱਡ ’ਚ ‘ਗੁੱਡ ਬਾਏ’ ਤੇ ‘ਮਿਸ਼ਨ ਮਜਨੂੰ’ ਵਰਗੀਆਂ ਹਿੰਦੀ ਫ਼ਿਲਮਾਂ ਕਰ ਚੁੱਕੀ ਹੈ। ਦੋਵਾਂ ਨੇ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕੀਤਾ। ਇਸ ਤੋਂ ਬਾਅਦ ਸਾਲ 2021 ’ਚ ਰਿਲੀਜ਼ ਹੋਈ ‘ਪੁਸ਼ਪਾ : ਦਿ ਰਾਈਜ਼’ ਉਸ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਿਤ ਹੋਈ।

PunjabKesari

‘ਐਨੀਮਲ’ ਤੋਂ ਬਾਅਦ ਹੁਣ ਰਸ਼ਮਿਕਾ ਦੀ ਆਉਣ ਵਾਲੀ ਫ਼ਿਲਮ ‘ਪੁਸ਼ਪਾ 2’ ਹੈ, ਜਿਸ ’ਚ ਉਹ ਇਕ ਵਾਰ ਫਿਰ ਅੱਲੂ ਅਰਜੁਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਉਹ ਵਿੱਕੀ ਕੌਸ਼ਲ ਨਾਲ ਫ਼ਿਲਮ ‘ਛਾਵਾ’ ਦੀ ਸ਼ੂਟਿੰਗ ’ਚ ਵੀ ਰੁੱਝੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News