BB 15 : ਰਸ਼ਮੀ ਦੇਸਾਈ ਨੇ ਦਿਖਾਈ ਹੌਟ ਲੁੱਕ, ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਨੇ ''ਸਾਮੀ ਸਾਮੀ'' ਗੀਤ ''ਤੇ ਕੀਤਾ ਜ਼ਬਰਦਸਤ ਡਾਂਸ
Monday, Jan 31, 2022 - 01:39 PM (IST)

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਨੇ ਬੀਤੀ ਰਾਤ ਆਪਣੀ ਹੌਟਨੈੱਸ ਨਾਲ 'ਬਿੱਗ ਬੌਸ 15' ਦੀ ਸਟੇਜ ਨੂੰ ਅੱਗ ਲਾ ਦਿੱਤੀ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਰਾਤ ਦੇ ਐਪੀਸੋਡ ਦੇ ਕੁਝ ਵੀਡੀਓਜ਼ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਮੁਕਾਬਲੇਬਾਜ਼ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਵੀਡੀਓ 'ਚ ਰਾਖੀ-ਰਿਤੇਸ਼, ਰਾਜੀਵ ਅਤੇ ਰਸ਼ਮੀ ਆਪਣੀ ਅਦਾਕਾਰੀ ਦਿਖਾ ਰਹੇ ਹਨ।
ਪਹਿਲਾਂ ਰਾਖੀ ਅਤੇ ਰਿਤੇਸ਼ ਜੋੜੀ ਦੇ ਰੂਪ 'ਚ ਡਾਂਸ ਕਰਦੇ ਹਨ, ਉਸ ਤੋਂ ਬਾਅਦ ਰਾਜੀਵ 'ਫਸਟ ਕਲਾਸ' ਡਾਂਸ ਕਰਦੇ ਹਨ ਅਤੇ ਇਨ੍ਹਾਂ ਦੋਵਾਂ ਤੋਂ ਬਾਅਦ ਰਸ਼ਮੀ ਸਟੇਜ 'ਤੇ ਅੱਗ ਲਗਾਉਣ ਆਉਂਦੀ ਹੈ। ਫਿਨਾਲੇ 'ਚ ਰਸ਼ਮੀ ਨੇ ਰਵੀਨਾ ਟੰਡਨ ਅਤੇ ਕੈਟਰੀਨਾ ਕੈਫ ਦੇ ਮਸ਼ਹੂਰ ਗੀਤ 'ਟਿਪ ਟਿਪ ਬਰਸਾ ਪਾਣੀ' 'ਤੇ ਜ਼ਬਰਦਸਤ ਡਾਂਸ ਕੀਤਾ ਹੈ। ਕਾਲੇ ਰੰਗ ਦੀ ਸਾੜ੍ਹੀ 'ਚ ਰਸ਼ਮੀ ਦੇਸਾਈ ਪਾਣੀ 'ਚ ਕੈਟਰੀਨਾ ਕੈਫ ਨਾਲ ਮੁਕਾਬਲਾ ਕਰਦੀ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਸ਼ਮਿਤਾ ਸ਼ੈੱਟੀ-ਰਾਕੇਸ਼ ਬਾਪਟ ਅਤੇ ਕਰਨ-ਤੇਜਸਵੀ ਦੀ ਪਰਫਾਰਮੈਂਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਸ਼ਮਿਤਾ ਅਤੇ ਰਾਕੇਸ਼ 'ਪੁਸ਼ਪਾ' ਦੇ ਗੀਤ 'ਸਾਮੀ' 'ਤੇ ਡਾਂਸ ਕਰ ਰਹੇ ਹਨ, ਜਦਕਿ ਕਰਨ ਅਤੇ ਤੇਜਾ 'ਰਾਤਾਨ ਲੰਬੀਆਂ' 'ਤੇ ਡਾਂਸ ਕਰ ਰਹੇ ਹਨ।
ਦੱਸਣਯੋਗ ਹੈ ਕਿ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦਾ ਬੀਤੀ ਰਾਤ ਗ੍ਰੈਂਡ ਫਿਨਾਲੇ ਹੋਇਆ। ਇਸ ਸੀਜ਼ਨ ਦੀ ਜੇਤੂ ਤੇਜਸਵੀ ਪ੍ਰਕਾਸ਼ ਬਣੀ। ਪਿਛਲੇ 121 ਦਿਨਾਂ ਤੋਂ ਕਲਰਸ ਚੈਨਲ 'ਤੇ ਚੱਲ ਰਹੇ 'ਬਿੱਗ ਬੌਸ 15' 'ਚ ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ।
'ਬਿੱਗ ਬੌਸ 15' ਦੇ ਪਹਿਲੇ ਰਨਰ-ਅੱਪ ਪ੍ਰਤੀਕ ਸਹਿਜਪਾਲ ਅਤੇ ਦੂਜੇ ਕਰਨ ਕੁੰਦਰਾ ਰਨਰ-ਅੱਪ ਬਣੇ। ਤੇਜਸਵੀ ਪ੍ਰਕਾਸ਼ ਨੇ ਟਰਾਫੀ ਦੇ ਨਾਲ 40 ਲੱਖ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। ਪਹਿਲਾਂ ਇਹ ਰਕਮ 50 ਲੱਖ ਸੀ, ਜਿਸ 'ਚੋਂ ਨਿਸ਼ਾਂਤ ਭੱਟ ਨੇ 10 ਲੱਖ ਲੈ ਕੇ ਆਪਣੀ ਮਰਜ਼ੀ ਨਾਲ ਸ਼ੋਅ ਛੱਡ ਦਿੱਤਾ ਸੀ। ਅਸਲ 'ਚ ਕਰਨ, ਤੇਜਸਵੀ, ਪ੍ਰਤੀਕ, ਨਿਸ਼ਾਂਤ ਅਤੇ ਸ਼ਮਿਤਾ ਸ਼ੈੱਟੀ ਨਾਲ ਆਖਰੀ ਪੰਜ ਮੁਕਾਬਲੇਬਾਜ਼ ਪਹੁੰਚੇ ਸਨ। ਸਾਰੇ ਪੰਜ ਮੁਕਾਬਲੇਬਾਜ਼ਾਂ ਨੂੰ 10 ਲੱਖ ਦੀ ਰਕਮ ਨਾਲ ਫਿਨਾਲੇ ਤੋਂ ਬਾਹਰ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ। ਨਿਸ਼ਾਂਤ ਪਹਿਲਾਂ ਬਜ਼ਰ ਦਬਾ ਕੇ 10 ਲੱਖ ਰੁਪਏ ਲੈ ਕੇ ਚਲਾ ਗਿਆ। ਖ਼ਾਸ ਗੱਲ ਇਹ ਹੈ ਕਿ ਤੇਜਸਵੀ ਹੁਣ ਸੀਰੀਅਲ 'ਨਾਗਿਨ-6' 'ਚ ਲੀਡ ਅਦਾਕਾਰਾ ਵਜੋਂ ਵੀ ਨਜ਼ਰ ਆਵੇਗੀ।