BB 15 : ਬੀਮਾਰੀ ਕਾਰਨ ਰਾਕੇਸ਼ ਬਾਪਟ ਨੂੰ ਕਰਵਾਉਣਾ ਪਿਆ ਹਸਪਤਾਲ ’ਚ ਦਾਖ਼ਲ, ਛੱਡਣਾ ਪਿਆ ਸ਼ੋਅ

Wednesday, Nov 10, 2021 - 01:25 PM (IST)

ਮੁੰਬਈ (ਬਿਊਰੋ)– ਅਦਾਕਾਰ ਰਾਕੇਸ਼ ਬਾਪਟ ਨੂੰ ਅਚਾਨਕ ‘ਬਿੱਗ ਬੌਸ’ ਦਾ ਘਰ ਛੱਡਣਾ ਪਿਆ ਹੈ। ਉਨ੍ਹਾਂ ਨੂੰ ਰਾਤੋ-ਰਾਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ। ਰਾਕੇਸ਼ ਬਾਪਟ ਨੇ ਦੇਰ ਰਾਤ ਪੱਥਰੀ ਦੇ ਦਰਦ ਦੀ ਸ਼ਿਕਾਇਤ ਕੀਤੀ ਸੀ।

ਇਹ ਦਰਦ ਇੰਨਾ ਭਿਆਨਕ ਸੀ ਕਿ ਉਹ ਉਸ ਨੂੰ ਬਰਦਾਸ਼ਤ ਵੀ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ‘ਬਿੱਗ ਬੌਸ’ ਦੀ ਟੀਮ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ। ਰਾਕੇਸ਼ ਬਾਪਟ ਨੇ ਹਾਲ ਹੀ ’ਚ ‘ਬਿੱਗ ਬੌਸ’ ’ਚ ਬਤੌਰ ਵਾਈਲਡ ਕਾਰਡ ਐਂਟਰੀ ਲਈ ਸੀ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਰਾਕੇਸ਼ ਬਾਪਟ ਕੁਝ ਦਿਨ ਪਹਿਲਾਂ ਹੀ ਵਾਈਲਡ ਕਾਰਡ ਐਂਟਰੀ ਦੇ ਤੌਰ ’ਤੇ ਘਰ ਆਏ ਸਨ। ਉਨ੍ਹਾਂ ਨਾਲ ਨੇਹਾ ਭਸੀਨ ਨੇ ਵੀ ਘਰ ’ਚ ਐਂਟਰੀ ਲਈ ਸੀ। ਉਨ੍ਹਾਂ ਨੂੰ ਦੇਖ ਕੇ ਸ਼ਮਿਤਾ ਸ਼ੈੱਟੀ ਬਹੁਤ ਖ਼ੁਸ਼ ਹੋ ਗਈ ਸੀ, ਉਹ ਉਸ ਨੂੰ ਗਲੇ ਲਗਾ ਕੇ ਰੋਂਦੀ ਵੀ ਨਜ਼ਰ ਆਈ ਸੀ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਸ਼ਮਿਤਾ ਕਾਫੀ ਸਮੇਂ ਤੋਂ ‘ਬਿੱਗ ਬੌਸ’ ’ਚ ਰਾਕੇਸ਼ ਨੂੰ ਯਾਦ ਕਰ ਰਹੀ ਸੀ, ਅਜਿਹੇ ’ਚ ਜਦੋਂ ਉਨ੍ਹਾਂ ਦੀ ਘਰ ’ਚ ਐਂਟਰੀ ਹੋਈ ਤਾਂ ਸ਼ਮਿਤਾ ਲਈ ਇਹ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਸੀ। ‘ਬਿੱਗ ਬੌਸ’ ਨੇ ਦੋਵਾਂ ਲਈ ਰੋਮਾਂਟਿਕ ਡੇਟ ਦਾ ਵੀ ਇੰਤਜ਼ਾਮ ਕੀਤਾ ਸੀ। ਦੋਵੇਂ ਇਕ-ਦੂਜੇ ਨਾਲ ਸਮਾਂ ਬਤੀਤ ਕਰਕੇ ਕਾਫੀ ਖ਼ੁਸ਼ ਨਜ਼ਰ ਆ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News