ਅਪਲਾਸਟਿਕ ਅਨੀਮੀਆ ਦੀ ਬੀਮਾਰੀ ਦਾ ਸ਼ਿਕਾਰ ਸਮਾਜਸੇਵੀ ਹਰਗੋਬਿੰਦ ਦੀ ਮੌਤ

Saturday, May 02, 2026 - 06:09 PM (IST)

ਅਪਲਾਸਟਿਕ ਅਨੀਮੀਆ ਦੀ ਬੀਮਾਰੀ ਦਾ ਸ਼ਿਕਾਰ ਸਮਾਜਸੇਵੀ ਹਰਗੋਬਿੰਦ ਦੀ ਮੌਤ

ਬਰੇਟਾ (ਬਾਂਸਲ) : ਅਪਲਾਸਟਿਕ ਅਨੀਮੀਆ ਦੀ ਬਿਮਾਰੀ ਨਾਲ ਸ਼ਹਿਰ ਦੇ ਇਕ 61 ਸਾਲਾ ਸਮਾਜਸੇਵੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਮਾਜਸੇਵੀ ਹਰਗੋਬਿੰਦ ਸ਼ਰਮਾ ਦੇ ਖੂਨ 'ਚ ਸੈੱਲ ਨਹੀਂ ਵੱਧ ਰਹੇ ਸਨ। ਜਿੰਨ੍ਹਾਂ ਦਾ ਖੂਨ ਸਿਰਫ 2 ਗ੍ਰਾਮ ਅਤੇ ਸੈੱਲ ਸਿਰਫ 10 ਹਜ਼ਾਰ ਦੇ ਕਰੀਬ ਸਨ। ਮਾਹਰ ਡਾਕਟਰਾਂ ਵੱਲੋਂ ਇਸ ਬਿਮਾਰੀ ਨੂੰ ਅਪਲਾਸਟਿਕ ਅਨੀਮੀਆ ਦੀ ਬਿਮਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੀੜਤ ਵਿਅਕਤੀ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। 

ਇਸ ਬਿਮਾਰੀ ਦੀ ਪੀੜ ਨਾ ਸਹਾਰਦੇ ਹੋਏ ਸਮਾਜਸੇਵੀ ਹਰਗੋਬਿੰਦ ਸ਼ਰਮਾ ਨੇ ਪੀਜੀਆਈ ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕੀ ਸਮਾਜਸੇਵੀ ਹਰਗੋਬਿੰਦ ਸ਼ਰਮਾ ਇਕ ਸੰਘਰਸ਼ਸ਼ੀਲ ਅਤੇ ਦੀਨ ਦੁੱਖੀ ਲੋਕਾਂ ਦੀ ਮੱਦਦ ਕਰਨ ਵਾਲੇ ਇਨਸਾਨ ਸਨ। ਇਸ ਮੌਤ ਨੂੰ ਲੈ ਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਲੜਕਾ ਤੇ ਲੜਕੀ ਛੱਡ ਗਿਆ ਹੈ।


author

Gurminder Singh

Content Editor

Related News