ਵਿਆਹ ਦਾ ਝਾਂਸਾ ਦੇ ਕੇ ਪ੍ਰਸਿੱਧ ਅਦਾਕਾਰਾ ਨਾਲ ਜਬਰ-ਜ਼ਿਨਾਹ

7/24/2020 11:16:33 AM

ਮੁੰਬਈ (ਬਿਊਰੋ) — ਸਾਂਤਾਕਰੂਜ ਇਲਾਕੇ 'ਚ ਪ੍ਰਸਿੱਧ ਅਦਾਕਾਰਾ ਨੂੰ ਵਿਆਹ ਦਾ ਝਾਂਸਾ ਦੇ ਕੇ ਕਥਿਤ ਰੂਪ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਇੱਕ ਠੇਕੇਦਾਰ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ਪੁਲਸ ਵਲੋਂ ਸੁਦੀਪ ਕੁਮਾਰ ਸ਼ਾਹ ਨਾਂ ਦੇ ਸ਼ਖਸ ਖ਼ਿਲਾਫ ਇਹ ਕੇਸ ਦਰਜ ਕੀਤਾ ਗਿਆ ਹੈ।

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਅਦਾਕਾਰਾ ਨੇ ਕਿਹਾ ਹੈ ਕਿ ਉਹ ਓਸ਼ੀਵਾਰਾ ਇਲਾਕੇ 'ਚ ਰਹਿੰਦੀ ਹੈ ਅਤੇ ਉਹ ਸੁਦੀਪ ਕੁਮਾਰ ਸ਼ਾਹ ਨੂੰ ਸਾਲ 2016 ਤੋਂ ਜਾਣਦੀ ਹੈ। ਸ਼ਾਹ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੋਵਾਂ 'ਚ ਸਰੀਰਕ ਸਬੰਧ ਵੀ ਬਣੇ ਪਰ ਹਾਲ ਹੀ 'ਚ ਪੀੜਤਾ ਨੂੰ ਪਤਾ ਲੱਗਾ ਕੀ ਸ਼ਾਹ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ।
PunjabKesari
ਦੋਸ਼ੀ ਨੇ ਅਦਾਕਾਰਾ ਤੋਂ ਘਰ ਖਰੀਦਣ ਲਈ ਪੈਸੇ ਵੀ ਲਏ
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਸੁਦੀਪ ਸ਼ਾਹ ਨੇ ਇੱਕ ਅਪਾਰਟਮੈਂਟ ਖਰੀਦਣ ਲਈ ਉਸ ਤੋਂ ਪੈਸੇ ਉਧਾਰ ਲਏ ਸਨ। ਦੋਸ਼ੀ ਪੁਲਸ ਸੁਦੀਪ ਕੁਮਾਰ ਸ਼ਾਹ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਹਾਲੇ ਗ੍ਰਿਫ਼ਤਾਰੀ ਨਹੀਂ ਕੀਤੀ ਗਈ।


sunita

Content Editor sunita