ਅਦਾਕਾਰ ਰਣਵੀਰ ਸ਼ੌਰੀ ਨੇ ਤਾਜ ਮਹਿਲ ਦੇ ਕਮਰੇ ਖੋਲ੍ਹਣ ਦੀ ਕੀਤੀ ਮੰਗ, ਲੋਕਾਂ ਨੇ ਪਾ ਦਿੱਤੀ ਝਾੜ

Thursday, May 12, 2022 - 05:26 PM (IST)

ਅਦਾਕਾਰ ਰਣਵੀਰ ਸ਼ੌਰੀ ਨੇ ਤਾਜ ਮਹਿਲ ਦੇ ਕਮਰੇ ਖੋਲ੍ਹਣ ਦੀ ਕੀਤੀ ਮੰਗ, ਲੋਕਾਂ ਨੇ ਪਾ ਦਿੱਤੀ ਝਾੜ

ਮੁੰਬਈ (ਬਿਊਰੋ)– ਦੁਨੀਆ ਦੇ ਸੱਤ ਅਜੂਬਿਆਂ ’ਚੋਂ ਇਕ ਤਾਜ ਮਹਿਲ ਨੂੰ ਲੈ ਕੇ ਵੱਡਾ ਵਿਵਾਦ ਛਿੜਿਆ ਹੋਇਆ ਹੈ। ਇਲਾਹਾਬਾਦ ਹਾਈ ਕੋਰਟ ’ਚ ਤਾਜ ਮਹਿਲ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਚ ਇਸ ਦੇ 22 ਕਮਰਿਆਂ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਸੌਂਕਣ ਸੌਂਕਣੇ’

ਕਿਹਾ ਗਿਆ ਸੀ ਕਿ ਬੰਦ ਪਏ ਇਨ੍ਹਾਂ 22 ਕਮਰਿਆਂ ਦੇ ਖੁੱਲ੍ਹਣ ਤੋਂ ਪਤਾ ਲੱਗ ਜਾਵੇਗਾ ਕਿ ਤਾਜ ਮਹਿਲ ਦੇ ਅੰਦਰ ਮੰਦਰ ਹੈ ਜਾਂ ਨਹੀਂ। ਹੁਣ ਇਸ ’ਤੇ ਚੁਟਕੀ ਲੈਂਦਿਆਂ ਅਦਾਕਾਰ ਰਣਵੀਰ ਸ਼ੌਰੀ ਨੇ ਟਵੀਟ ਕੀਤਾ ਹੈ।

ਤਾਜ ਮਹਿਲ ਦੇ ਕਮਰਿਆਂ ਨੂੰ ਖੋਲ੍ਹਣ ਲਈ ਟਵਿਟਰ ਯੂਜ਼ਰਸ ਵੀ ਮੰਗ ਕਰ ਰਹੇ ਹਨ। ਇਸ ਵਿਚਾਲੇ ਰਣਵੀਰ ਸ਼ੌਰੀ ਨੇ ਟਵੀਟ ਕੀਤਾ ਤੇ ਲਿਖਿਆ, ‘ਵਿਸ਼ਵਾਸ ਨਹੀਂ ਹੁੰਦਾ ਕਿ 21ਵੀਂ ਸਦੀ ’ਚ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਭਾਰਤ ’ਚ ਰਾਸ਼ਟਰੀ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ’ਚ ਤਾਲੇ ਲੱਗੇ ਹੋਏ ਖ਼ੁਫ਼ੀਆ ਕਮਰੇ ਹਨ। ਕਿਰਪਾ ਕਰਕੇ ਇਨ੍ਹਾਂ ਨੂੰ ਖੋਲ੍ਹੋ ਤੇ ਸਾਨੂੰ ਦੱਸੋ ਉਥੇ ਕੀ ਹੈ ਤਾਂ ਕਿ ਅਸੀਂ ਵੀ ਇੰਡੀਆਨਾ ਜੋਨਸ ਵਰਗੀਆਂ ਫ਼ਿਲਮਾਂ ਬਣਾ ਸਕੀਏ।’

PunjabKesari

ਰਣਵੀਰ ਦੇ ਇਸ ਟਵੀਟ ’ਤੇ ਕਈ ਯੂਜ਼ਰਸ ਨੇ ਉਨ੍ਹਾਂ ਨੂੰ ਝਾੜ ਪਾਈ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਜੇਕਰ ਰਣਵੀਰ ਇਨ੍ਹਾਂ ਚੀਜ਼ਾਂ ’ਚ ਵਿਸ਼ਵਾਸ ਕਰ ਰਹੇ ਹਨ ਤਾਂ ਉਹ ਬੇਵਕੂਫ ਹਨ। ਇਕ ਯੂਜ਼ਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਰਣਵੀਰ ਸ਼ੌਰੀ ਵ੍ਹਟਸਐਪ ਤੋਂ ਇਹ ਸਭ ਪੜ੍ਹ ਕੇ ਟਵੀਟ ਕਰ ਰਹੇ ਹਨ। ਦੂਜੇ ਨੇ ਕਿਹਾ ਕਿ 21ਵੀਂ ਸਦੀ ’ਚ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਛੱਡ ਕੇ ਤਾਜ ਮਹਿਲ ’ਤੇ ਚਰਚਾ ਕੀਤੀ ਜਾ ਰਹੀ ਹੈ, ਜੋ ਸਹੀ ਨਹੀਂ ਹੈ। ਇਕ ਯੂਜ਼ਰ ਨੇ ਮਜ਼ੇ ਲੈਂਦਿਆਂ ਲਿਖਿਆ, ‘ਰੂਹਅਫਜ਼ਾ ਦੀ ਸੀਕ੍ਰੇਟ ਰੈੱਡ ਰੈਸਿਪੀ ਉਥੇ ਲੁਕੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਸਭ ਤੋਂ ਪਹਿਲਾਂ ਤੁਹਾਡਾ ਦਿਮਾਗ ਖੋਲ੍ਹਣਾ ਜ਼ਰੂਰੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 

 

 

 

 


author

Rahul Singh

Content Editor

Related News