‘ਰਣਵੀਰ ਵਰਸਿਜ਼ ਵਾਈਲਡ ਵਿਦ ਬਿਅਰ ਗ੍ਰਿਲਸ’ ਸ਼ੋਅ ਨੂੰ ਮਿਲ ਰਿਹੈ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ
Thursday, Jul 14, 2022 - 11:44 AM (IST)
ਮੁੰਬਈ (ਬਿਊਰੋ)– ‘ਰਣਵੀਰ ਵਰਸਿਜ਼ ਵਾਈਲਡ ਵਿਦ ਬਿਅਰ ਗ੍ਰਿਲਸ’ ਨੂੰ 6.7 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਤੇ ਰਣਵੀਰ ਸਿੰਘ ਖ਼ੁਸ਼ ਹੈ ਕਿ ਉਸ ਨੇ ਆਪਣੇ ਇਨੋਵੇਟਿਵ ਨਾਨ-ਫਿਕਸ਼ਨ ਸ਼ੋਅ ਜ਼ਰੀਏ ਡਿਜੀਟਲ ਸਪੇਸ ’ਚ ਧੂਮ ਮਚਾਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਲੋਕ ਮੈਨੂੰ ਉਸੇ ਤਰ੍ਹਾਂ ਦੇਖਣਾ ਚਾਹੁੰਦੇ ਹਨ ਜਿਵੇਂ ਮੈਂ ਅਸਲ ਜ਼ਿੰਦਗੀ ’ਚ ਹਾਂ। ਰਣਵੀਰ ਸਿੰਘ ਦਾ ਨਾਨ-ਫਿਕਸ਼ਨ ਸ਼ੋਅ ‘ਰਣਵੀਰ ਵਰਸਿਜ਼ ਵਾਈਲਡ ਵਿਦ ਬਿਅਰ ਗ੍ਰਿਲਜ਼’ 8 ਜੁਲਾਈ ਨੂੰ ਡਿਜੀਟਲ ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਚੱਲਦੇ ਮੈਚ ’ਚ ਮੂਸੇ ਵਾਲਾ ਦੇ ਗੀਤਾਂ ’ਤੇ ਝੂਮਿਆ ਵਿਰਾਟ ਕੋਹਲੀ, ਮਾਰੀ ਪੱਟ ’ਤੇ ਥਾਪੀ (ਵੀਡੀਓ)
ਇਸ ਸ਼ੋਅ ਰਾਹੀਂ ਉਨ੍ਹਾਂ ਨੇ ਡਿਜੀਟਲ ਸਪੇਸ ’ਚ ਵੀ ਆਪਣੀ ਕਾਮਯਾਬੀ ਦਾ ਝੰਡਾ ਲਹਿਰਾ ਦਿੱਤਾ ਹੈ। ਸ਼ੋਅ ਨੂੰ 6.7 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ।
ਇਹ ਅੰਕੜੇ ਇਕ ਮੀਡੀਆ ਹਾਊਸ ਰਾਹੀਂ ਹਾਸਲ ਹੋਏ ਹਨ, ਜੋ ਇਕ ਆਜ਼ਾਦ ਡਾਟਾ ਕਰੰਚਿੰਗ ਥਿੰਕ ਟੈਂਕ ਹੈ। ਰਣਵੀਰ ਬਹੁਤ ਉਤਸ਼ਾਹਿਤ ਤੇ ਹੈਰਾਨ ਹੈ ਕਿ ਲੋਕ ਉਸ ਦੀ ਪਹਿਲੀ ਡਿਜੀਟਲ ਆਊਟਿੰਗ ਨੂੰ ਇੰਨਾ ਪਿਆਰ ਦੇ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।