''ਸ਼ਕਤੀਮਾਨ'' ਦੀ ਕਾਸਟਿੰਗ ਲਈ ਮੁਕੇਸ਼ ਖੰਨਾ ਨੂੰ 3 ਘੰਟੇ ਮਨਾਉਂਦੇ ਰਹੇ ਰਣਵੀਰ ਸਿੰਘ, ਫੋਟੋਸ਼ੂਟ ਬਣਿਆ ਕਾਰਨ
Tuesday, Oct 01, 2024 - 10:32 AM (IST)

ਮੁੰਬਈ- ਅਦਾਕਾਰ ਮੁਕੇਸ਼ ਖੰਨਾ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਰਣਵੀਰ ਸਿੰਘ ਇਸ ਫਿਲਮ 'ਚ 'ਸ਼ਕਤੀਮਾਨ' ਦਾ ਕਿਰਦਾਰ ਨਿਭਾਉਣਗੇ ਪਰ ਮੁਕੇਸ਼ ਖੰਨਾ ਇਸ ਰੋਲ 'ਚ ਰਣਵੀਰ ਨੂੰ ਕਾਸਟ ਕਰਨ ਨੂੰ ਲੈ ਕੇ ਨਾਰਾਜ਼ ਸਨ ਅਤੇ ਉਨ੍ਹਾਂ ਨੇ ਇਸ ਖਬਰ ਦਾ ਪੂਰੀ ਤਰ੍ਹਾਂ ਨਾਲ ਖੰਡਨ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਂਸਰ ਨਾਲ ਕਿਵੇਂ ਲੜਿਆ ਗਾਇਕ ਜੈਜ਼ ਧਾਮੀ, ਸਾਂਝਾ ਕੀਤਾ ਭਾਵੁਕ ਨੋਟ
ਮੁਕੇਸ਼ ਖੰਨਾ ਨੇ ਹਾਲ ਹੀ ਵਿੱਚ ਰਣਵੀਰ ਸਿੰਘ ਦੀ ਫਿਲਮ ਸ਼ਕਤੀਮਾਨ ਵਿੱਚ ਮੁੱਖ ਕਿਰਦਾਰ ਲਈ ਕਾਸਟਿੰਗ ਬਾਰੇ ਗੱਲ ਕੀਤੀ। ਉਨ੍ਹਾਂ ਨੇ ਰਣਵੀਰ ਸਿੰਘ ਨੂੰ ਸ਼ਕਤੀਮਾਨ ਵਜੋਂ ਕਾਸਟ ਕਰਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੁਕੇਸ਼ ਖੰਨਾ ਨੇ ਅਜਿਹਾ ਰਣਵੀਰ ਸਿੰਘ ਦੇ ਵਿਵਾਦਿਤ ਨਿਊਡ ਫੋਟੋਸ਼ੂਟ ਕਾਰਨ ਕੀਤਾ ਹੈ।ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ, ਮੁਕੇਸ਼ ਖੰਨਾ ਨੇ ਕਿਹਾ, "ਰਣਵੀਰ ਸਿੰਘ ਨੇ ਮੈਨੂੰ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਸੀ "ਉਨ੍ਹਾਂ ਨੇ ਅੰਡਰਵੀਅਰ ਪਾਈ ਹੋਈ ਸੀ ਅਤੇ ਉਸ ਨੇ ਆਪਣੀ ਪ੍ਰਮੋਸ਼ਨ ਟੀਮ ਨੂੰ ਕੱਢ ਦਿੱਤਾ ਸੀ। ਮੈਂ ਉਸ 'ਤੇ ਵਿਸ਼ਵਾਸ ਕੀਤਾ, ਪਰ ਬਾਅਦ ਵਿੱਚ, ਮੈਨੂੰ ਉਸ ਦਾ ਬਿਆਨ ਯਾਦ ਆਇਆ, ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਵਿਚ ਅਰਾਮਦੇਹ ਸਨ, ਮੇਰਾ ਕਹਿਣਾ ਹੈ, 'ਤੁਸੀਂ ਆਰਾਮਦੇਹ ਹੋ ਸਕਦੇ ਹੋ, ਪਰ ਅਸੀਂ ਨਹੀਂ।'
ਪੜ੍ਹੋ ਇਹ ਅਹਿਮ ਖ਼ਬਰ- ਮਸ਼ਹੂਰ ਅਦਾਕਾਰਾ ਦਾ ਇੰਟੀਮੇਟ ਵੀਡੀਓ ਰਿਕਾਰਡ, ਦੋਸ਼ੀਆਂ ਖਿਲਾਫ਼ ਮਾਮਲਾ ਦਰਜ
ਇਸ ਤੋਂ ਇਲਾਵਾ ਮੁਕੇਸ਼ ਨੇ ਆਪਣੀ ਪਤਨੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਆਪਣੇ ਪਤੀ ਰਣਵੀਰ ਦੇ ਨਿਊਡ ਫੋਟੋਸ਼ੂਟ ਦਾ ਸਮਰਥਨ ਕਰਨ ਅਤੇ ਉਸ 'ਤੇ ਇਤਰਾਜ਼ ਨਾ ਕਰਨ ਲਈ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ, "ਉਨ੍ਹਾਂ ਦੀ ਪਤਨੀ ਵੀ ਸਹਿਜ ਸੀ। ਉਨ੍ਹਾਂ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਹਰ ਪਤਨੀ ਇਤਰਾਜ਼ ਕਰੇਗੀ। ਇੰਨੀ ਅੱਗੇ ਨਾ ਵਧੋ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8