ਥੀਏਟਰ ਨੂੰ ਕ੍ਰਿਕਟ ਸਟੇਡੀਅਮ 'ਚ ਬਦਲ ਦੇਵੇਗੀ ਫ਼ਿਲਮ '83' !
Friday, Oct 29, 2021 - 05:09 PM (IST)
ਮੁੰਬਈ (ਬਿਊਰੋ) - ਅਦਾਕਾਰ ਤਾਹਿਰ ਰਾਜ ਭਸੀਨ ਦੀ ਫ਼ਿਲਮ '83' ਦੀ ਰਿਲੀਜ਼ਿੰਗ ਤਾਰੀਖ਼ ਤੈਅ ਹੋ ਗਈ ਹੈ। ਕਬੀਰ ਖ਼ਾਨ ਦੇ ਡਾਇਰੈਕਸ਼ਨ ਵਿਚ ਬਣੀ ਇਸ ਫ਼ਿਲਮ 'ਚ ਰਣਵੀਰ ਸਿੰਘ ਮੁੱਖ ਭੂਮਿਕਾ ਵਿਚ ਹਨ, ਜਿਸ ਦੀ ਰਿਲੀਜ਼ਿੰਗ ਡੇਟ 24 ਦਸੰਬਰ ਤੈਅ ਕੀਤੀ ਗਈ ਹੈ। ਇਹ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਦਾ ਵੱਡਾ ਮੌਕਾ ਹੁੰਦਾ ਹੈ। ਇਸ ਫ਼ਿਲਮ ਵਿਚ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੀ ਭੂਮਿਕਾ ਨਿਭਾਉਣ ਵਾਲੇ ਤਾਹਿਰ ਕਹਿੰਦੇ ਹਨ, ''ਮੈਂ ਫ਼ਿਲਮ '83' ਦੇ ਸਿਨੇਮਾਘਰਾਂ 'ਚ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।
ਇਹ ਖ਼ਬਰ ਵੀ ਪੜ੍ਹੋ - Himanshi Khurana ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇੰਡਸਟਰੀ 'ਚ ਛਿੜੀ ਚਰਚਾ
ਹੁਣ ਫ਼ਿਲਮ '83' ਦੇ ਪ੍ਰਚਾਰ ਦਾ ਸਮਾਂ ਆ ਗਿਆ ਹੈ ਕਿਉਂਕਿ ਇਹ ਫ਼ਿਲਮ ਥੀਏਟਰ ਨੂੰ ਕ੍ਰਿਕਟ ਸਟੇਡੀਅਮ ਵਿਚ ਬਦਲ ਦੇਵੇਗੀ, ਜਿਸ ਤਰ੍ਹਾਂ ਅਸੀਂ ਸਟੇਡੀਅਮ ਵਿਚ ਭਾਰਤ ਦੀ ਜਿੱਤ ਲਈ ਅਰਦਾਸ ਅਤੇ ਦੁਆਵਾਂ ਕਰਦੇ ਹਾਂ, ਉਹੋ ਜਿਹਾ ਹੀ ਮਾਹੌਲ ਥੀਏਟਰਸ 'ਚ ਵੀ ਨਜ਼ਰ ਆਵੇਗਾ।
ਇਹ ਖ਼ਬਰ ਵੀ ਪੜ੍ਹੋ - ਸੁਪਰਸਟਾਰ Puneeth Rajkumar ਦੀ ਮੌਤ, ਸੋਨੂੰ ਸੂਦ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
ਇਹ ਫ਼ਿਲਮ ਭਾਰਤ ਦੀ 1983 ਦੇ ਵਿਸ਼ਵ ਕੱਪ ਦੀ ਜਿੱਤ 'ਤੇ ਆਧਾਰਿਤ ਹੈ। ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਵਰਲਡ ਕੱਪ ਜਿੱਤ 'ਤੇ ਬਣੀ ਫ਼ਿਲਮ '83' ਵਿਚ ਰਣਵੀਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਵਿਚ ਰਣਵੀਰ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੇ ਕਿਰਦਾਰ ਵਿਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ - 700 ਸਾਲ ਪੁਰਾਣੇ ਕਿਲੇ 'ਚ ਹੋਵੇਗਾ Vicky Kaushal ਤੇ Katrina ਦਾ ਵਿਆਹ, ਵੇਖੋ ਅੰਦਰ ਦੀਆਂ ਖ਼ੂਬਸੂਰਤ ਤਸਵੀਰਾਂ
ਜ਼ਿਕਰਯੋਗ ਹੈ ਕਿ ਫ਼ਿਲਮ '83' ਪਿਛਲੇ ਸਾਲ ਹੀ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਅਤੇ ਤਾਲਾਬੰਦੀ ਦੇ ਚੱਲਦੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।