ਸਤੰਬਰ ’ਚ ਮੌਤ ਨੂੰ ਮਾਤ ਦੇਣ ਵਾਲੇ ਕਾਰਨਾਮਿਆਂ ਲਈ ਤਿਆਰ ਹਨ ਰਣਵੀਰ ਸਿੰਘ!

Thursday, Aug 04, 2022 - 01:15 PM (IST)

ਸਤੰਬਰ ’ਚ ਮੌਤ ਨੂੰ ਮਾਤ ਦੇਣ ਵਾਲੇ ਕਾਰਨਾਮਿਆਂ ਲਈ ਤਿਆਰ ਹਨ ਰਣਵੀਰ ਸਿੰਘ!

ਮੁੰਬਈ (ਬਿਊਰੋ)– ਲੀਕ ਤੋਂ ਹੱਟ ਕੇ ਬਣਾਏ ਗਏ ਨਾਨ-ਫਿਕਸ਼ਨ ਸ਼ੋਅ ‘ਰਣਵੀਰ ਵਰਸਿਜ਼ ਵਾਈਲਡ ਵਿਦ ਬਿਅਰ ਗ੍ਰਿਲਸ’ ਨੇ ਇੰਟਰਨੈੱਟ ਦੀ ਦੁਨੀਆ ’ਚ ਹਲਚਲ ਮਚਾ ਦਿੱਤੀ ਹੈ ਤੇ ਆਪਣੇ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਨਿਰਮਾਤਾਵਾਂ ਨੇ ਇਸ ਇੰਟਰ-ਐਕਟਿਵ ਸ਼ੋਅ ਦੇ ਦੋ ਹੋਰ ਸੀਜ਼ਨਜ਼ ਦਾ ਐਲਾਨ ਕੀਤਾ ਹੈ, ਜਿਸ ਨੇ ਜੋਸ਼ ਤੇ ਉਤਸ਼ਾਹ ਪੈਦਾ ਕੀਤਾ ਹੈ, ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਸਾਡੇ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਰਣਵੀਰ ਇਕ ਵੱਡੇ ਐਡਵੈਂਚਰ ’ਤੇ ਨਿਕਲ ਰਹੇ ਹਨ ਤੇ ਇਸ ਵਾਰ ਇਹ ਪਹਿਲਾਂ ਨਾਲੋਂ ਵੱਡਾ ਤੇ ਬਿਹਤਰ ਹੋਣ ਜਾ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਰਣਵੀਰ ਇਸ ਸਤੰਬਰ ’ਚ ਬੀਅਰ ਗ੍ਰਿਲਸ ਨਾਲ ‘ਰਣਵੀਰ ਵਰਸਿਜ਼ ਵਾਈਲਡ’ ਦੇ ਦੋ ਬੈਕ-ਟੂ-ਬੈਕ ਸੀਜ਼ਨਜ਼ ਦੀ ਸ਼ੂਟਿੰਗ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਹੁਣ ਤੁਸੀਂ ਵੀ ਖ਼ਰੀਦ ਸਕਦੇ ਹੋ ਡਰੇਕ ਵਲੋਂ ਪਾਈ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ

ਇਸ ਦਾ ਪਹਿਲਾ ਸੀਜ਼ਨ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਸੀ, ਜਿਸ ਨੂੰ ਇਕ ਸ਼ਾਨਦਾਰ ਇੰਟਰ-ਐਕਟਿਵ ਸ਼ੋਅ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਤੇ ਰਣਵੀਰ ਦੀ ਵਜ੍ਹਾ ਨਾਲ ਹੀ ਇਹ ਸ਼ੋਅ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਰਿਹਾ।

ਉਹ ਅਗਲੇ ਦੋ ਸੀਜ਼ਨਜ਼ ਦੀ ਸ਼ੁਰੂਆਤ ਪੂਰੇ ਜੋਸ਼ ਤੇ ਜਨੂੰਨ ਨਾਲ ਕਰੇਗਾ, ਜੋ ਕਿ ਅਸਲ ’ਚ ਵੱਡੇ ਪੱਧਰ ’ਤੇ ਹੋਵੇਗਾ ਤੇ ਇਸ ਦੇ ਜ਼ਬਰਦਸਤ ਐਕਸ਼ਨ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਜਾਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News