ਰਣਵੀਰ ਨੇ ਸਲਮਾਨ ਨੂੰ ਦਿਵਾਈ ਐਸ਼ਵਰਿਆ ਦੀ ਯਾਦ ਤੇ ਫਿਰ ਜੋ ਹੋਇਆ...
Monday, Dec 07, 2015 - 03:58 PM (IST)

ਮੁੰਬਈ : ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਉਨ੍ਹਾਂ ਦੇ ਸਮਕਾਲੀ ਕਲਾਕਾਰ ਪ੍ਰਤੱਖ ਜਾਂ ਅਪ੍ਰਤੱਖ ਰੂਪ ''ਚ ਸਾਬਕਾ ਗਰਲਫ੍ਰੈਂਡ ਐਸ਼ਵਰਿਆ ਰਾਏ ਦੀ ਯਾਦ ਦਿਵਾ ਰਹੇ ਹਨ। ਹੁਣੇ ਜਿਹੇ ਐਤਵਾਰ ਨੂੰ ''ਬਿਗ ਬੌਸ-9'' ਵਿਚ ਰਣਵੀਰ ਸਿੰਘ ਨੇ ਕੁਝ ਅਜਿਹਾ ਹੀ ਕੀਤਾ।
ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ ''ਬਾਜੀਰਾਵ ਮਸਤਾਨੀ'' ਨੂੰ ਪ੍ਰਮੋਟ ਕਰਨ ਲਈ ਸਲਮਾਨ ਦੇ ਸ਼ੋਅ ''ਬਿਗ ਬੌਸ'' ਵਿਚ ਆਏ ਸਨ। ਇਸ ਦੌਰਾਨ ਉਸ ਨੇ ਸਲਮਾਨ ਅਤੇ ਐਸ਼ ਦੀ ਪਹਿਲੀ ਫਿਲਮ ''ਹਮ ਦਿਲ ਦੇ ਚੁਕੇ ਸਨਮ'' ਦਾ ਜ਼ਿਕਰ ਕੀਤਾ, ਜਿਸ ਦੇ ਸੈੱਟ ''ਤੇ ਉਨ੍ਹਾਂ ਦਾ ਅਫੇਅਰ ਸ਼ੁਰੂ ਹੋਇਆ ਸੀ। ਬਸ ਫਿਰ ਕੀ ਸੀ, ਰਣਵੀਰ ਅਤੇ ਸਲਮਾਨ ਦੋਹਾਂ ਨੇ ਹੀ ਗੀਤ ''ਤੜਪ ਤੜਪ ਕੇ'' ਗਾਉਣਾ ਸ਼ੁਰੂ ਕਰ ਦਿੱਤਾ ਅਤੇ ਸਲਮਾਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ।