ਜਾਣੋ ਕਿਉਂ ਰਣਵੀਰ ਨੇ ਰੋਹਿਤ ਸ਼ੈੱਟੀ ਨੂੰ ਕੀਤੀ ਕੋਰੀ ਨਾਂਹ

01/20/2016 10:56:17 AM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ, ਅੱਜਕਲ ਆਪਣੀ ਫਿਲਮ ''ਬਾਜੀਰਾਵ ਮਸਤਾਨੀ'' ਨੂੰ ਲੈ ਕੇ ਸੁਰਖੀਆਂ ''ਚ ਹੈ, ਨੇ ''ਰਾਮ ਲਖਨ'' ਦੇ ਰੀਮੇਕ ''ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਸ਼ਹੂਰ ਫਿਲਮਕਾਰ ਰੋਹਿਤ ਸ਼ੈੱਟੀ ਫਿਲਮ ''ਰਾਮ ਲਖਨ'' ਦਾ ਰੀਮੇਕ ਬਣਾਉਣ ਜਾ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਇਹ ਫਿਲਮ ਸੁਭਾਸ਼ ਘਈ ਨੇ ਬਣਾਈ ਸੀ ਤੇ ਇਸ ''ਚ ਮੁੱਖ ਭੂਮਿਕਾਵਾਂ ਜੈਕੀ ਸ਼ਰਾਫ ਤੇ ਅਨਿਲ ਕਪੂਰ ਨੇ ਨਿਭਾਈਆਂ ਸਨ। ਫਿਲਮ ਸੁਪਰਹਿੱਟ ਰਹੀ ਸੀ। 
ਹੁਣ ਰੋਹਿਤ ਸ਼ੈਟੀ ਇਸ ਦਾ ਰੀਮੇਕ ਬਣਾਉਣ ਜਾ ਰਹੇ ਹਨ। ਜਦੋਂ ਰੋਹਿਤ ਨੇ ਅਨਿਲ ਕਪੂਰ ਨੂੰ ਉਨ੍ਹਾਂ ਦੇ ਕਿਰਦਾਰ ਲਈ ਕੋਈ ਨਾਂ ਸੁਝਾਉਣ ਲਈ ਕਿਹਾ ਤਾਂ ਉਨ੍ਹਾਂ ਰਣਵੀਰ ਦਾ ਨਾਂ ਲਿਆ। ਅਨਿਲ ਕਪੂਰ ਤੇ ਰਣਵੀਰ ਸਿੰਘ ਇਸ ਤੋਂ ਪਹਿਲਾਂ ਫਿਲਮ ''ਦਿਲ ਧੜਕਨੇ ਦੋ ''ਚ ਇਕੱਠੇ ਕੰਮ ਕਰ ਚੁੱਕੇ ਹਨ ਪਰ ਜਦੋਂ ਰੋਹਿਤ ਨੇ ਰਣਵੀਰ ਦੇ ਸਾਹਮਣੇ ਉਕਤ ਰੋਲ ਦਾ ਪ੍ਰਸਤਾਵ ਰੱਖਿਆ ਤਾਂ ਰਣਵੀਰ ਨੇ ਉਨ੍ਹਾਂ ਨੂੰ ਨਾਂਹ ਕਹਿ ਦਿੱਤੀ। ਅਸਲ ''ਚ ਰਣਵੀਰ ਹੁਣ ਸਿਰਫ ਸੋਲੋ ਹੀਰੋ ਵਾਲੀਆਂ ਫਿਲਮਾਂ ਹੀ ਕਰਨਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਸਭ ''ਬਾਜੀਰਾਵ ਮਸਤਾਨੀ'' ਦੀ ਸਫਲਤਾ ਕਾਰਨ ਹੈ। ਜ਼ਿਕਰਯੋਗ ਹੈ ਕਿ ''ਬਾਜੀਰਾਵ ਮਸਤਾਨੀ'' ਨੇ ਰੋਹਿਤ ਦੀ ਫਿਲਮ ''ਦਿਲਵਾਲੇ'' ਨੂੰ ਵੀ ਪਿੱਛੇ ਛੱਡ ਦਿੱਤਾ ਸੀ।


Related News