ਇੰਡੀਅਨ ਬਾਕਸ ਆਫਿਸ ''ਤੇ ''ਧੁਰੰਦਰ 2'' ਦਾ ਕਬਜਾ, 2 ਹਫਤਿਆਂ ''ਚ ਕਮਾਈ 920 ਕਰੋੜ ਤੋਂ ਪਾਰ

Thursday, Apr 02, 2026 - 01:45 PM (IST)

ਇੰਡੀਅਨ ਬਾਕਸ ਆਫਿਸ ''ਤੇ ''ਧੁਰੰਦਰ 2'' ਦਾ ਕਬਜਾ, 2 ਹਫਤਿਆਂ ''ਚ ਕਮਾਈ 920 ਕਰੋੜ ਤੋਂ ਪਾਰ

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ ਫਿਲਮ   ਨੇ ਭਾਰਤੀ ਬਾਜ਼ਾਰ ਵਿਚ ਦੋ ਹਫਤਿਆਂ ਵਿਚ 920 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਬਲਾਕਬਸਟਰ ਫਿਲਮ 'ਧੁਰੰਦਰ : ਦਿ ਰਿਵੈਂਜ' 19 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਧੁਰੰਦਰ' ਦਾ ਸੀਕਵਲ ਹੈ।

ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਇਸ ਫਿਲਮ ਵਿਚ ਰਣਵੀਰ ਸਿੰਘ, ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਰਾਕੇਸ਼ ਬੇਦੀ ਅਤੇ ਸਾਰਾ ਅਰਜੁਨ ਮੁੱਖ ਭੂਮਿਕਾਵਾਂ ਵਿੱਚ ਹਨ। ਸੈਕਨਿਲਕ ਦੀ ਅੰਕੜਿਆਂ ਮੁਤਾਬਕ 'ਧੁਰੰਦਰ : ਦਿ ਰਿਵੈਂਜ' ਨੇ ਪੇਡ ਪ੍ਰੀਵਿਊ ਦੌਰਾਨ 18 ਮਾਰਚ ਨੂੰ 43 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਫਿਲਮ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ ਵਿੱਚ 674.17 ਕਰੋੜ ਅਤੇ ਦੂਜੇ ਹਫ਼ਤੇ ਵਿੱਚ 245.85 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਹੈ। ਇਸ ਤਰ੍ਹਾਂ ਇਸ ਫਿਲਮ ਨੇ 14 ਦਿਨਾਂ ਵਿੱਚ ਭਾਰਤੀ ਬਾਜ਼ਾਰ ਵਿੱਚ 920.02 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 'ਧੁਰੰਦਰ : ਦਿ ਰਿਵੈਂਜ' ਜਲਦ ਹੀ ਭਾਰਤੀ ਬਾਜ਼ਾਰ ਵਿੱਚ 1000 ਕਰੋੜ ਦੀ ਕਮਾਈ ਕਰ ਲਵੇਗੀ।


author

cherry

Content Editor

Related News