ਪਾਕਿਸਤਾਨ ''ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! ''Ban'' ਦੇ ਬਾਵਜੂਦ ਇਹ ਪੰਜਾਬੀ ਗਾਣੇ ਕਰ ਰਹੇ Trend

Wednesday, Apr 15, 2026 - 11:47 AM (IST)

ਪਾਕਿਸਤਾਨ ''ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! ''Ban'' ਦੇ ਬਾਵਜੂਦ ਇਹ ਪੰਜਾਬੀ ਗਾਣੇ ਕਰ ਰਹੇ Trend

ਐਂਟਰਟੇਨਮੈਂਟ ਡੈਸਕ- ਇੱਕ ਪਾਸੇ ਜਿੱਥੇ ਪਾਕਿਸਤਾਨੀ ਮੀਡੀਆ ਰੈਗੂਲੇਟਰ ਭਾਰਤੀ ਸਮੱਗਰੀ 'ਤੇ ਪਾਬੰਦੀ ਲਗਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਗੀਤ ਉੱਥੋਂ ਦੇ ਡਿਜੀਟਲ ਚਾਰਟਸ 'ਤੇ ਰਾਜ ਕਰ ਰਹੇ ਹਨ।ਦੱਸ ਦੇਈਏ ਕਿ ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਮਸ਼ਹੂਰ ਚੈਨਲ 'ਜੀਓ ਨਿਊਜ਼' ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੈਨਲ 'ਤੇ ਦੋਸ਼ ਹੈ ਕਿ ਉਸ ਨੇ ਆਸ਼ਾ ਭੌਂਸਲੇ ਨੂੰ ਸ਼ਰਧਾਂਜਲੀ ਦੇਣ ਦੌਰਾਨ ਉਨ੍ਹਾਂ ਦੇ ਗੀਤ ਅਤੇ ਫਿਲਮੀ ਦ੍ਰਿਸ਼ ਪ੍ਰਸਾਰਿਤ ਕੀਤੇ ਸਨ। ਰੈਗੂਲੇਟਰ ਨੇ ਇਸ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਦੇ 2018 ਦੇ ਉਸ ਹੁਕਮ ਦੀ ਉਲੰਘਣਾ ਦੱਸਿਆ ਹੈ, ਜਿਸ ਤਹਿਤ ਟੀਵੀ ਚੈਨਲਾਂ 'ਤੇ ਭਾਰਤੀ ਸਮੱਗਰੀ ਦਿਖਾਉਣ 'ਤੇ ਮੁਕੰਮਲ ਪਾਬੰਦੀ ਹੈ। ਜੀਓ ਨਿਊਜ਼ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਮਹਿਜ਼ ਇੱਕ ਸ਼ਰਧਾਂਜਲੀ ਸੀ, ਕੋਈ ਮਨੋਰੰਜਨ ਪ੍ਰੋਗਰਾਮ ਨਹੀਂ, ਪਰ PEMRA ਨੇ ਲਾਇਸੈਂਸ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ ਮਚਾਇਆ ਬਵਾਲ

ਸਪੋਟੀਫਾਈ 'ਤੇ ਪੰਜਾਬੀ ਗਾਇਕਾਂ ਦੀ ਚੜ੍ਹਤ 

ਭਾਵੇਂ ਟੀਵੀ 'ਤੇ ਪਾਬੰਦੀ ਹੈ, ਪਰ ਪਾਕਿਸਤਾਨੀ ਨੌਜਵਾਨਾਂ ਦੇ ਮੋਬਾਈਲ 'ਤੇ ਭਾਰਤੀ ਗੀਤਾਂ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ਸਪੋਟੀਫਾਈ (Spotify) 'ਤੇ ਭਾਰਤੀ ਗੀਤ ਲਗਾਤਾਰ ਟ੍ਰੈਂਡ ਕਰ ਰਹੇ ਹਨ। ਇਸ ਵਿੱਚ ਫਿਲਮ 'ਧੁਰੰਦਰ 2' ਦਾ ਹਿੱਟ ਗੀਤ 'ਜਾਈਏ ਸੱਜਣਾ', ਜਿਸ ਨੂੰ ਸ਼ਾਸ਼ਵਤ ਸਚਦੇਵ ਨੇ ਕੰਪੋਜ਼ ਕੀਤਾ ਹੈ, ਪਾਕਿਸਤਾਨੀ ਸਪੋਟੀਫਾਈ ਚਾਰਟ 'ਤੇ ਤੀਜੇ ਨੰਬਰ 'ਤੇ ਟ੍ਰੈਂਡ ਕਰ ਰਿਹਾ ਹੈ। ਉਥੇ ਹੀ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਗੀਤ 'ਬੁਆਏਫ੍ਰੈਂਡ' ਇਸੇ ਲਿਸਟ ਵਿੱਚ 6ਵੇਂ ਨੰਬਰ 'ਤੇ ਕਾਬਜ਼ ਹੈ। ਇਸੇ ਤਰ੍ਹਾਂ ਪਾਕਿਸਤਾਨੀ ਨੈੱਟਫਲਿਕਸ 'ਤੇ ਵੀ 'ਧੁਰੰਦਰ', 'ਮਰਦਾਨੀ 3' ਅਤੇ 'ਵੱਧ 2' ਵਰਗੀਆਂ ਭਾਰਤੀ ਫ਼ਿਲਮਾਂ ਟਾਪ-10 ਦੀ ਸੂਚੀ ਵਿੱਚ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ: 'ਧੁਰੰਦਰ' ਨੇ ਰਚਿਆ ਇਤਿਹਾਸ, 3000 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਬਣੀ ਦੇਸ਼ ਦੀ ਪਹਿਲੀ ਫਿਲਮ ਸੀਰੀਜ਼

PunjabKesari

ਕਿਉਂ ਨਹੀਂ ਚੱਲਦੀ ਡਿਜੀਟਲ ਪਲੇਟਫਾਰਮਾਂ 'ਤੇ ਪਾਬੰਦੀ? 

ਦਰਅਸਲ, ਪਾਕਿਸਤਾਨ ਵਿੱਚ PEMRA ਦਾ ਘੇਰਾ ਸਿਰਫ਼ ਲਾਇਸੈਂਸਸ਼ੁਦਾ ਟੀਵੀ ਚੈਨਲਾਂ, ਰੇਡੀਓ ਅਤੇ ਕੇਬਲ ਤੱਕ ਹੀ ਸੀਮਤ ਹੈ। ਸਪੋਟੀਫਾਈ, ਯੂਟਿਊਬ ਅਤੇ ਨੈੱਟਫਲਿਕਸ ਵਰਗੇ ਡਿਜੀਟਲ ਪਲੇਟਫਾਰਮ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਹਨ, ਜਿਸ ਕਾਰਨ ਪਾਕਿਸਤਾਨੀ ਸਰੋਤੇ ਆਪਣੀ ਪਸੰਦ ਦੇ ਭਾਰਤੀ ਗੀਤਾਂ ਦਾ ਖੁੱਲ੍ਹ ਕੇ ਆਨੰਦ ਮਾਣ ਰਹੇ ਹਨ। ਇਹ ਸਥਿਤੀ ਪਾਕਿਸਤਾਨੀ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।

ਇਹ ਵੀ ਪੜ੍ਹੋ: ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News