''ਧੁਰੰਦਰ-2'' ਗਲ ਪੈ ਗਿਆ ਪੰਗਾ ! 37 ਸਾਲ ਪੁਰਾਣਾ ਗਾਣਾ ਚੋਰੀ ਕਰਨ ਦਾ ਲੱਗਾ ਇਲਜ਼ਾਮ, ਕੋਰਟ ਪੁੱਜਾ ਮਾਮਲਾ
Thursday, Apr 09, 2026 - 02:03 PM (IST)
ਮੁੰਬਈ : ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ 2' ਜਿੱਥੇ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ, ਉੱਥੇ ਹੀ ਹੁਣ ਇਹ ਫਿਲਮ ਕਾਨੂੰਨੀ ਸ਼ਿਕੰਜੇ ਵਿੱਚ ਫਸਦੀ ਨਜ਼ਰ ਆ ਰਹੀ ਹੈ। ਦੁਨੀਆ ਭਰ ਵਿੱਚ 1600 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਚੁੱਕੀ ਇਸ ਫਿਲਮ ਦੇ ਮੇਕਰਸ 'ਤੇ ਹੁਣ ਮਸ਼ਹੂਰ ਪ੍ਰੋਡਕਸ਼ਨ ਹਾਊਸ 'ਤ੍ਰਿਮੂਰਤੀ ਫਿਲਮਜ਼' ਨੇ ਕਾਪੀਰਾਈਟ ਉਲੰਘਣਾ ਦਾ ਇਲਜ਼ਾਮ ਲਗਾਇਆ ਹੈ।
ਕੀ ਹੈ ਪੂਰਾ ਵਿਵਾਦ?
ਮਾਮਲਾ 1989 ਦੀ ਸੁਪਰਹਿੱਟ ਫਿਲਮ 'ਤ੍ਰਿਦੇਵ' ਦੇ ਮਸ਼ਹੂਰ ਗਾਣੇ 'ਰੰਗ ਦੇ ਲਾਲ' (Rang De Lal, Oye Oye) ਨਾਲ ਜੁੜਿਆ ਹੋਇਆ ਹੈ। ਤ੍ਰਿਮੂਰਤੀ ਫਿਲਮਜ਼ ਦਾ ਦਾਅਵਾ ਹੈ ਕਿ ਆਦਿਤਿਆ ਧਰ ਦੇ ਪ੍ਰੋਡਕਸ਼ਨ ਹਾਊਸ 'B62 ਸਟੂਡੀਓਜ਼' ਨੇ ਉਨ੍ਹਾਂ ਦੀ ਇਜਾਜ਼ਤ ਲਏ ਬਿਨਾਂ ਇਸ ਗਾਣੇ ਦੇ ਮਿਲਦੇ-ਜੁਲਦੇ ਵਰਜ਼ਨ ਨੂੰ 'ਧੁਰੰਦਰ 2' ਵਿੱਚ ਵਰਤਿਆ ਹੈ। ਕੰਪਨੀ ਮੁਤਾਬਕ ਇਸ ਗਾਣੇ ਦੇ ਮਿਊਜ਼ੀਕਲ ਵਰਕ ਅਤੇ ਸਾਊਂਡ ਰਿਕਾਰਡਿੰਗ ਦੇ ਸਾਰੇ ਹੱਕ ਉਨ੍ਹਾਂ ਕੋਲ ਸੁਰੱਖਿਅਤ ਹਨ।
ਕੋਰਟ ਵਿੱਚ ਦਾਇਰ ਕੀਤਾ ਮੁਕੱਦਮਾ
ਤ੍ਰਿਮੂਰਤੀ ਫਿਲਮਜ਼ ਨੇ ਆਦਿਤਿਆ ਧਰ ਦੇ ਪ੍ਰੋਡਕਸ਼ਨ ਹਾਊਸ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ, ਫਿਲਮ ਵਿੱਚ ਇਸ ਗਾਣੇ ਦੀ ਵਰਤੋਂ 'ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਬਿਨਾਂ ਇਜਾਜ਼ਤ ਗਾਣਾ ਵਰਤਣ ਲਈ ਬਣਦਾ ਹਰਜਾਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਟ੍ਰੀਮਿੰਗ ਪਲੇਟਫਾਰਮਾਂ ਅਤੇ ਪ੍ਰਮੋਸ਼ਨਲ ਵੀਡੀਓਜ਼ ਵਿੱਚੋਂ ਵੀ ਇਸ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 18 ਦੀ ਉਮਰ 'ਚ ਵਿਆਹ ਤੇ 20 'ਚ ਬਣੀ ਮਾਂ ! ਤਲਾਕ ਤੋਂ ਬਾਅਦ ਇੰਝ ਬਦਲੀ ਇਸ ਬਾਲੀਵੁੱਡ ਹਸੀਨਾ ਦੀ ਕਿਸਮਤ
ਦੱਸ ਦੇਈਏ ਕਿ 'ਰੰਗ ਦੇ ਲਾਲ' ਗਾਣੇ ਨੂੰ ਅਸਲ ਵਿੱਚ ਆਨੰਦ-ਮਿਲਿੰਦ ਨੇ ਕੰਪੋਜ਼ ਕੀਤਾ ਸੀ ਅਤੇ ਇਸ ਦੇ ਬੋਲ ਸਮੀਰ ਅੰਜਾਨ ਨੇ ਲਿਖੇ ਸਨ। ਅਮਿਤ ਕੁਮਾਰ ਅਤੇ ਸਪਨਾ ਮੁਖਰਜੀ ਦੀ ਆਵਾਜ਼ ਵਿੱਚ ਇਹ ਗਾਣਾ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹੈ।
ਮੇਕਰਸ ਦੀ ਚੁੱਪੀ ਨੇ ਵਧਾਈ ਚਿੰਤਾ
ਹਾਲਾਂਕਿ ਇਸ ਪੂਰੇ ਵਿਵਾਦ 'ਤੇ ਅਜੇ ਤੱਕ ਆਦਿਤਿਆ ਧਰ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਇੱਕ ਫਿਲਮ ਮੇਕਰ ਨੇ ਫਿਲਮ ਦੀ ਕਹਾਣੀ ਚੋਰੀ ਹੋਣ ਦਾ ਇਲਜ਼ਾਮ ਲਗਾਇਆ ਸੀ। ਹੁਣ ਦੇਖਣਾ ਹੋਵੇਗਾ ਕਿ 1700 ਕਰੋੜ ਦੇ ਅੰਕੜੇ ਵੱਲ ਵਧ ਰਹੀ ਇਹ ਫਿਲਮ ਇਸ ਨਵੇਂ ਵਿਵਾਦ ਤੋਂ ਕਿਵੇਂ ਬਾਹਰ ਨਿਕਲਦੀ ਹੈ।
ਇਹ ਵੀ ਪੜ੍ਹੋ: ਇੰਡਸਟਰੀ 'ਚ ਪਸਰਿਆ ਮਾਤਮ, ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦਾ ਹੋਇਆ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
