ਰਣਵੀਰ-ਦੀਪਿਕਾ ਨੇ ਦੀਵਾਲੀ ਮੌਕੇ ਘਰ ''ਚ ਕਰਵਾਇਆ ਹਵਨ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Monday, Nov 13, 2023 - 02:38 PM (IST)

ਰਣਵੀਰ-ਦੀਪਿਕਾ ਨੇ ਦੀਵਾਲੀ ਮੌਕੇ ਘਰ ''ਚ ਕਰਵਾਇਆ ਹਵਨ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਇੰਟਰਟੇਨਮੈਂਟ ਡੈਸਕ : ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੀ ਜੋੜੀ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਤੇ ਪਾਵਰ ਕਪਲਜ਼ 'ਚੋਂ ਇਕ ਹੈ। ਇਨ੍ਹਾਂ ਦੋਵਾਂ ਨੂੰ ਹਰੇਕ ਦਿਨ ਤਿਉਹਾਰ ਇਕੱਠਿਆਂ ਮਨਾਉਂਦੇ ਹੋਏ ਦੇਖਿਆ ਜਾਂਦਾ ਹੈ। ਇਸ ਵਾਰ ਦੀਵਾਲੀ ਮੌਕੋ ਵੀ ਦੋਵਾਂ ਨੇ ਮਿਲ ਕੇ ਖੁਸ਼ੀ ਮਨਾਈ ਤੇ ਇਸ ਦੌਰਾਨ ਦੀਆਂ ਖ਼ੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ। 'ਦੀਪਵੀਰ' ਦੇ ਨਾਂ ਨਾਲ ਮਸ਼ਹੂਰ ਇਸ ਜੋੜੀ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਖ਼ੂਬ ਪਿਆਰ ਦਿਖਾ ਰਹੇ ਹਨ। 

PunjabKesari

ਦੀਵਾਲੀ ਮੌਕੇ ਇਨ੍ਹਾਂ ਦੋਵਾਂ ਨੇ ਘਰ 'ਚ ਹਵਨ ਕਰਵਾਇਆ ਤੇ ਦੋਵੇਂ ਆਪਣੇ ਹੱਥੀਂ ਹਵਨ 'ਚ ਸਮੱਗਰੀ ਪਾਉਂਦੇ ਹੋਏ ਦਿਖਾਈ ਦਿੱਤੇ। ਦੀਪਿਕਾ ਨੇ ਲਾਲ ਰੰਗ ਦੀ ਆਉਟਫਿਟ ਪਹਿਨੀ ਹੋਈ ਸੀ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉੱਥੇ ਹੀ ਰਣਵੀਰ ਸਿੰਘ ਆਫ-ਵ੍ਹਾਈਟ ਕੁੜਤੇ ਨਾਲ ਫਲੋਰਲ ਬਾਸਕਿਟ 'ਚ ਬਹੁਤ ਹੈਂਡਸਮ ਲੱਗ ਰਿਹਾ ਸੀ। 

PunjabKesari

ਇਹ ਵੀ ਪੜ੍ਹੋ : ਦੀਵਾਲੀ 'ਤੇ ਕਰਨ ਔਜਲਾ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ

ਇਹੀ ਨਹੀਂ, ਪੂਜਾ ਤੋਂ ਬਾਅਦ ਦੋਵਾਂ ਨੇ ਰੋਮਾਂਟਿਕ ਅੰਦਾਜ਼ 'ਚ ਕਾਫ਼ੀ ਖ਼ੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਜੇਕਰ ਗੱਲ ਇਨ੍ਹਾਂ ਦੀ ਰੀਲ ਲਾਈਫ਼ ਦੀ ਕਰੀਏ ਤਾਂ ਰਣਵੀਰ ਆਪਣੀ ਅਗਲੀ ਫ਼ਿਲਮ 'ਸਿੰਘਮ ਅਗੇਨ' ਰਾਹੀਂ ਛੇਤੀ ਹੀ ਵੱਡੇ ਪਰਦੇ 'ਤੇ ਵਾਪਸੀ ਕਰਨ ਵਾਲੇ ਹਨ, ਜਦਕਿ ਦੀਪਿਕਾ ਰਿਤਿਕ ਰੌਸ਼ਨ ਸਟਾਰਰ ਫ਼ਿਲਮ 'ਫਾਈਟਰ' 'ਚ ਆਪਣੀ ਐਕਟਿੰਗ ਦਾ ਜਾਦੂ ਬਿਖੇਰਨ ਦੀਆਂ ਤਿਆਰੀਆਂ ਕਰ ਰਹੀ ਹੈ। 

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News