ਰੈੱਡ ਕਾਰਪੇਟ ’ਤੇ ਰਣਵੀਰ-ਦੀਪਿਕਾ ਆਏ ਨਜ਼ਰ, ਅਦਾਕਾਰਾ ਨੇ ਸੱਸ ਨਾਲ ਦਿੱਤੇ ਆਕਰਸ਼ਕ ਪੋਜ਼

Thursday, Aug 11, 2022 - 06:16 PM (IST)

ਰੈੱਡ ਕਾਰਪੇਟ ’ਤੇ ਰਣਵੀਰ-ਦੀਪਿਕਾ ਆਏ ਨਜ਼ਰ, ਅਦਾਕਾਰਾ ਨੇ ਸੱਸ ਨਾਲ ਦਿੱਤੇ ਆਕਰਸ਼ਕ ਪੋਜ਼

ਬਾਲੀਵੁੱਡ ਡੈਸਕ- ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਬਾਲੀਵੁਡ ਦੇ ਮੋਸਟ ਸਟਾਈਲਿਸ਼ ਜੋੜੀ ’ਚੋਂ ਇਕ ਹੈ, ਜੋ ਬੀ-ਟਾਊਨ ’ਚ ਚਰਚਾ ’ਚ ਰਹਿੰਦੇ ਹਨ। ਬੁਧਵਾਰ ਰਾਤ ਜੋੜੇ ਨੂੰ ਮੁੰਬਈ ’ਚ ਆਯੋਜਿਤ ‘ਲਾਲ ਸਿੰਘ ਚੱਢਾ’ ਦੀ ਸਪੇਸ਼ਲ ਸਕਰੀਨਿੰਗ ’ਚ ਸਪੌਟ ਕੀਤਾ ਗਿਆ, ਜਿੱਥੇ ਦੋਵਾਂ ਦਾ ਸਟਾਈਲ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਦੋਵੇਂ ਆਪਣੇ ਮਾਤਾ-ਪਿਤਾ ਨਾਲ ਪਹੁੰਚ ਦੇ ਹਨ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਸਿੱਧੂ ਦੇ ਸਮਾਰਕ ’ਤੇ ਪਹੁੰਚੀਆਂ ਕੁੜੀਆਂ ਹੋਈਆਂ ਭਾਵੁਕ, ਕਿਹਾ- ‘ਸਿੱਧੂ ਵੀਰ ਅਮਰ ਹੋ ਗਿਆ ਹੈ’

ਦੀਪਿਕਾ ਨੇ ਪੇਸਟਲ ਰੰਗ ਦਾ ਬੌਸ ਲੇਡੀ ਆਊਫ਼ਿਟ ਪਾਇਆ ਹੈ। ਥ੍ਰੀ ਪੀਸ ਸੈੱਟ ’ਚ ਅਦਾਕਾਰਾ ਕਾਫ਼ੀ ਆਕਰਸ਼ਕ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari

ਇਸ ਦੇ ਨਾਲ ਰਣਬੀਰ ਸਿੰਘ ਨੇ ਬਲੂ ਕਲਰ ਦਾ ਬਲੇਜ਼ਰ ਅਤੇ ਬਲੈਕ ਪੈਂਟ ’ਚ ਸਮਾਰਟ ਲੱਗ ਰਹੇ ਹਨ।ਰੈੱਡ ਕਾਰਪੇਟ ’ਤੇ ਵੈਸਟਰਨ ਲੁੱਕ ਨੂੰ ਕੈਰੀ ਕਰਨ ਵਾਲੀ ਦੀਪਿਕਾ ਪਾਦੁਕੋਣ ਆਪਣੀ ਸੱਸ ਨਾਲ ਤਸਵੀਰਾਂ ’ਚ ਪੋਜ਼ ਦੇ ਰਹੀ ਹੈ। ਪਰਿਵਾਰ ਨਾਲ ਜੋੜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ...

ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਯਾਨੀ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਦੀ ‘ਰਕਸ਼ਾ ਬੰਧਨ’ ਨਾਲ ਬਾਕਸ ਆਫ਼ਿਸ ’ਤੇ ਟੱਕਰ ਦੇ ਰਹੀ ਹੈ।

PunjabKesari


author

Shivani Bassan

Content Editor

Related News