ਮੱਥੇ ਦੀ ਬੰਦੀ ਅਤੇ ਗਲੇ ਦੇ ਹਾਰ ਨੇ ਰਾਣੀ ਮੁਖਰਜੀ ਖੂਬਸੂਰਤੀ ਨੂੰ ਲਗਾਏ ਚਾਰ-ਚੰਨ, ਰਵਾਇਤੀ ਲੁੱਕ ’ਚ ਤਸਵੀਰਾਂ ਵਾਇਰਲ
Friday, Oct 07, 2022 - 06:02 PM (IST)
ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਨੇ ਇੰਡਸਟਰੀ ਨੂੰ ਕਾਫ਼ੀ ਦਮਦਾਰ ਫ਼ਿਲਮਾਂ ਦੀਆਂ ਹਨ। ਰਾਣੀ ਮੁਖਰਜੀ ਹੁਣ ਫ਼ਿਲਮਾਂ ’ਚ ਘੱਟ ਨਜ਼ਰ ਆਉਂਦੀ ਹੈ। ਅਦਾਕਾਰਾ ਪਿਛਲੇ ਸਾਲ ‘ਬੰਟੀ ਅਤੇ ਬਬਲੀ 2’ ’ਚ ਨਜ਼ਰ ਆਈ ਸੀ।
ਅਦਾਕਾਰਾ ਦੀ ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤ ਵੀ ਬੇਹੱਦ ਪਸੰਦ ਕਰਦੇ ਹਨ।ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਇਸ ਦੌਰਾਨ ਅਦਾਕਾਰਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਜਾਣੋ ਬਿੱਗ ਬੌਸ 16 ਦੇ ਮੁਕਾਬਲੇਬਾਜ਼ 3.2 ਫੁੱਟ ਦੇ ਅਬਦੁ ਰੋਜ਼ਿਕ ਬਾਰੇ, ਦੁਬਈ ਦਾ ਮਿਲਿਆ ਹੈ ਗੋਲਡਨ ਵੀਜ਼ਾ
ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਸਾੜ੍ਹੀ ਲੁੱਕ ’ਚ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰ ਪਿੰਕ ਸਾੜ੍ਹੀ ’ਚ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਨੇ ਮਿਨੀਮਲ ਮੇਕਅਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਰਾਣੀ ਹਾਰ ਅਤੇ ਕੰਨਾਂ ਦੇ ਵੱਡੇ ਝੁਮਕਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਰਾਣੀ ਨੇ ਸਾੜ੍ਹੀ ਨਾਲ ਮੈਚਿੰਗ ਚੂੜੀਆਂ ਪਾਈਆ ਹਨ ਅਤੇ ਅਦਾਕਾਰਾ ਦੇ ਮੱਥੇ ਦੀ ਬੰਦੀ ਉਸ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਬਨ ਬਣਾਇਆ ਹੋਇਆ ਹੈ।ਹਰ ਕੋਈ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਿਹਾ ਹੈ।
ਇਹ ਵੀ ਪੜ੍ਹੋ - ਮਾਧੁਰੀ ਦੀਕਸ਼ਿਤ ਨੇ ਆਲੀਆ ਭੱਟ ਦੇ ਹੋਣ ਵਾਲੇ ਬੱਚੇ ਲਈ ਭੇਜਿਆ ਤੋਹਫ਼ਾ, ਨੀਤੂ ਕਪੂਰ ਨੇ ਕਿਹਾ- ‘ਬੇਹੱਦ ਖ਼ਾਸ’
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਾਣੀ ਦੀ ਆਉਣ ਵਾਲੀ ਫ਼ਿਲਮ ‘ਮਿਸਿਜ਼ ਚੈਟਰਜੀ ਵਰਸੇਸ ਨਾਰਵੇ’ ਹੈ। ਜਿਸਦਾ ਨਿਰਦੇਸ਼ਨ ਆਸ਼ਿਮਾ ਛਿੱਬਰ ਨੇ ਕੀਤਾ ਹੈ।