ਰਣਦੀਪ ਹੁੱਡਾ ਨੇ ਆਪਣੇ ਡਾਗੀ ਨੂੰ ਦੱਸਿਆ ਸੰਸਕਾਰੀ, ਤਸਵੀਰ ਸ਼ੇਅਰ ਕਰ ਦਿਖਾਈ ਝਲਕ

Tuesday, Jun 29, 2021 - 04:08 PM (IST)

ਰਣਦੀਪ ਹੁੱਡਾ ਨੇ ਆਪਣੇ ਡਾਗੀ ਨੂੰ ਦੱਸਿਆ ਸੰਸਕਾਰੀ, ਤਸਵੀਰ ਸ਼ੇਅਰ ਕਰ ਦਿਖਾਈ ਝਲਕ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਉਹ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਸ ਨੇ ਆਪਣੇ ਕੁੱਤੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਉਸਨੇ ਦੱਸਿਆ ਹੈ ਕਿ ਉਸ ਦਾ ਕੁੱਤਾ ਕਿੰਨਾ ਸਭਿਆਚਾਰਕ ਹੈ। ਰਣਦੀਪ ਨੇ ਇਹ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰਣਦੀਪ ਹੁੱਡਾ ਹੱਥ ਜੋੜ ਕੇ ਭਗਵਾਨ ਦੀ ਮੂਰਤੀ ਦੇ ਸਾਮ੍ਹਣੇ ਖੜੇ ਹਨ।

PunjabKesari
ਉਹਨਾਂ ਦੇ ਨਾਲ ਹੀ ਹੁੱਡਾ ਦਾ ਕੁੱਤਾ ਵੀ ਉਥੇ ਦੋ ਲੱਤਾਂ ਉੱਤੇ ਖੜਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰਣਦੀਪ ਨੇ ਕੈਪਸ਼ਨ ‘ਚ ਲਿਖਿਆ,’ ਸੰਸਕਾਰੀ ਕੁੱਤਾ ਅਲਰਟ ‘। ਰਣਦੀਪ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ ।
ਤੁਹਾਨੂੰ ਦੱਸ ਦੇਈਏ ਕਿ ਰਣਦੀਪ ਹੁੱਡਾ ਬਾਲੀਵੁੱਡ ਦੇ ਸਰਬੋਤਮ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਰਣਦੀਪ ਹਰ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਉਂਦੇ ਹਨ ਕਿ ਉਸ ਵਿੱਚ ਜਾਨ ਪੈ ਜਾਂਦੀ ਹੈ । ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।


author

Aarti dhillon

Content Editor

Related News