ਰਣਦੀਪ ਨੇ ਫਿਲਮ ''ਸਰਬਜੀਤ'' ਨੂੰ ਲੈ ਕੇ ਆਪਣੇ ''ਤੇ ਕੀਤੇ ''ਜੁਲਮ''

Thursday, May 05, 2016 - 02:14 PM (IST)

ਮੁੰਬਈ—ਬਾਲੀਵੁੱਡ ਦੇ ਅਦਾਕਾਰ ਰਣਦੀਪ ਹੁੱਡਾ ਨੇ ਉਮੰਗ ਕੁਮਾਰ ਦੀ ਆਉਣ ਵਾਲੀ ਫਿਲਮ ''ਸਰਬਜੀਤ'' ''ਚ ਮੁੱਖ ਕਿਰਦਾਰ ''ਚ ਦੇਖਿਆ ਜਾਵੇਗਾ। ਇਸ ''ਚ ਪਾਕਿਸਤਾਨ ਦੀ ਜੇਲ ''ਚ ਬੰਦ ਭਾਰਤੀ ਕਿਸਾਨ ਸ਼ਰਬਜੀਤ ਦੀ ਭੂਮਿਕਾ ਨਿਭਾਉਣ ਦੇ ਲਈ ਦੋਵੇ ਹੱਥਾ ''ਤੇ ਢਾਈ-ਢਾਈ ਕਿਲੋ ਦੀਆਂ ਹੱਥਕੜੀਆਂ ਪਾਈਆਂ ਹੋਈਆਂ ਹਨ। ਫਿਲਮ ''ਸਰਬਜੀਤ'' ਸਰਬਜੀਤ ਸਿੰਘ ਦੇ ਜੀਵਨ ''ਤੇ ਆਧਾਰਿਤ ਹੈ, ਜੋ ਪਾਕਿਸਤਾਨ ''ਚ ਅੱਤਵਾਦੀ ਅਤੇ ਜਾਸੂਸ ਦੇ ਦੋਸ਼ ਸਿੱਧ ਹੋਣ ਤੋਂ ਬਾਅਦ ਜੇਲ ''ਚ ਬੰਦ ਰਹੇ ਸੀ। ਇਸ ਫਿਲਮ ''ਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਭੂਮਿਕਾ ''ਚ ਦੇਖਿਆ ਜਾਵੇਗਾ ਅਤੇ ਰਿੱਚਾ ਚੱਡਾ ਉਨ੍ਹਾਂ ਦੀ ਪਤਨੀ ਦੇ ਕਿਰਦਾਰ ''ਚ ਨਜ਼ਰ ਆਵੇਗੀ।
ਜਾਣਕਾਰੀ ਅਨੁਸਾਰ ਉਮੰਗ ਕੁਮਾਰ ਨੇ ਬਿਆਨ ''ਚ ਕਿਹਾ ਹੈ ਕਿ ''ਇਸ ਕਿਰਦਾਰ ਦੇ ਲਈ ਰਣਦੀਪ ਹੁੱਡਾ ਨੇ ਬੇੱਹਦ ਸਮਰਪਣ ਦਿਖਾਇਆ ਹੈ ਅਤੇ ਕੜੀ ਮਿਹਨਤ ਕੀਤੀ ਹੈ। ਉਹ ਆਪਣੀ ਐਂਕਟਿੰਗ ਦੇ ਲਈ ਹੀ ਜਾਣੇ ਜਾਂਦੇ ਹਨ ਪਰ ਮੇਰਾ ਮੰਨਣਾ ਇਹ ਹੈ ਕਿ ਇਸ ਫਿਲਮ ਦੇ ਲਈ ਅਦਾਕਾਰ ਨੇ ਬੇੱਹਦ ਮਿਹਨਤ ਕੀਤੀ ਹੈ। ਫਿਲਮ ਦੀ ਰਿਲੀਜ਼ ਤੋਂ ਬਾਅਦ ਇਸ ਕਿਰਦਾਰ ਦੇ ਲਈ ਕੀਤੀ ਗਈ ਉਨ੍ਹਾਂ ਦੀ ਮਿਹਨਤ ਸਾਰਿਆ ਨੂੰ ਨਜ਼ਰ ਆਵੇਗੀ।


Related News