ਅਨੋਖਾ ਮਾਮਲਾ ; ਮਾਂ ਨੇ ਆਪਣੇ ਹੀ ਪੁੱਤ ''ਤੇ ਕਰਵਾ''ਤੀ FIR, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
Saturday, Nov 16, 2024 - 06:12 AM (IST)
ਲੁਧਿਆਣਾ (ਬੇਰੀ)- ਲੁਧਿਆਣਾ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਚੰਡੀਗੜ੍ਹ ਰੋਡ ’ਚ ਇਕ ਘਰ ’ਚੋਂ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਮਾਂ ਨੇ ਆਪਣੇ ਹੀ ਬੇਟੇ ’ਤੇ ਕੇਸ ਦਰਜ ਕਰਵਾ ਦਿੱਤਾ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੁਸ਼ਪਾ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਉਹ ਸਤਿਸੰਗ ’ਤੇ ਗਈ ਹੋਈ ਸੀ। ਜਦੋਂ ਘਰ ਵਾਪਸ ਘਰ ਆਈ ਤਾਂ ਦੇਖਿਆ ਕਿ ਉਸ ਦੇ ਕਮਰੇ ’ਚ ਉਸ ਦਾ ਟਰੰਕ ਖੁੱਲ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰ.ਦਾਤ ; ਦੁਕਾਨ 'ਤੇ ਬੈਠੀ ਔਰਤ ਤੇ ਉਸ ਦੇ ਪਤੀ ਨੂੰ ਮਾਰ'ਤੀਆਂ ਗੋ.ਲ਼ੀਆਂ
ਇਸ ਬਾਰੇ ਜਦੋਂ ਉਸ ਨੇ ਆਪਣੇ ਪੁੱਤ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਆਪ ਖੁੱਲ੍ਹ ਗਿਆ ਹੋਣਾ। ਪਰ ਜਦੋਂ ਇਕ ਮਹੀਨੇ ਬਾਅਦ ਵਾਪਸ ਆ ਕੇ ਉਸ ਨੇ ਟਰੰਕ ਖੋਲ੍ਹਿਆ ਤਾਂ ਉਸ ’ਚੋਂ ਸੋਨੇ ਦੇ ਗਹਿਣੇ ਗਾਇਬ ਸਨ ਤਾਂ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਸ ਦੇ ਬੇਟੇ ਨੇ ਹੀ ਗਹਿਣੇ ਚੋਰੀ ਕੀਤੇ ਹਨ। ਇਸ ਮਗਰੋਂ ਉਸ ਨੇ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਦੀ ਨਵੀਂ CCTV ਵੀਡੀਓ ਹੋਈ ਵਾਇਰਲ, ਦੇਖ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e