ਸੁਖਬੀਰ ਬਾਦਲ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ,ਸਰਕਾਰ ਨੇ ਪਰਾਲੀ ਸਾੜਨ ''ਤੇ ਜੁਰਮਾਨਾ ਕੀਤਾ ਦੁੱਗਣਾ, ਕੌਮਾਂਤਰੀ ਅਤੇ ਮਨੋਰੰਜਨ ਦੀਆਂ ਜਾਣੋ ਅੱਜ ਦੀਆਂ-10 ਖਬਰਾਂ

Thursday, Nov 07, 2024 - 06:58 PM (IST)

ਸੁਖਬੀਰ ਬਾਦਲ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ,ਸਰਕਾਰ ਨੇ ਪਰਾਲੀ ਸਾੜਨ ''ਤੇ ਜੁਰਮਾਨਾ ਕੀਤਾ ਦੁੱਗਣਾ, ਕੌਮਾਂਤਰੀ ਅਤੇ ਮਨੋਰੰਜਨ ਦੀਆਂ ਜਾਣੋ ਅੱਜ ਦੀਆਂ-10 ਖਬਰਾਂ

ਜਲੰਧਰ - ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗਿੱਦੜਬਾਹਾ ਦੇ ਗੁਰੂਸਰ ਵਿਚ ਆਪਣੇ ਉਮੀਦਵਾਰ ਡਿੰਪੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉੱਥੇ ਦੂਜੇ ਪਾਸੇ ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਂਚ ਨੇ ਸਰਕਾਰੀ ਨੌਕਰੀਆਂ ਦੀ ਚੋਣ ਪ੍ਰਕਿਰਿਆ ਦੇ ਨਿਯਮਾਂ ਨੂੰ ਲੈ ਕੇ ਵੀਰਵਾਰ ਯਾਨੀ ਕਿ ਅੱਜ ਵੱਡਾ ਫ਼ੈਸਲਾ ਸੁਣਾਇਆ। ਇਸ ਦੌਰਾਨ ਜੇਰਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਦਿਸ਼ਾ-ਨਿਰਦੇਸ਼ਾਂ 'ਚ ਸਖ਼ਤ ਬਦਲਾਅ ਕੀਤੇ ਹਨ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਇਸ ਦੇ ਨਾਲ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ

1. ਗਿੱਦੜਬਾਹਾ ਵਿਖੇ CM ਭਗਵੰਤ ਮਾਨ ਨੇ ਚੋਣ ਪ੍ਰਚਾਰ ਦੌਰਾਨ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ 'ਤੇ ਸਾਧੇ ਨਿਸ਼ਾਨੇ
ਗਿੱਦੜਬਾਹਾ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗਿੱਦੜਬਾਹਾ ਦੇ ਗੁਰੂਸਰ ਵਿਚ ਆਪਣੇ ਉਮੀਦਵਾਰ ਡਿੰਪੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਦੇ ਇਤਿਹਾਸ ਲਿਖਿਆ ਹੋਇਆ ਹੈ। ਲੋਕਾਂ ਨੇ ਸਾਡੇ 'ਤੇ ਭਰੋਸਾ ਕਰਕੇ ਸਾਨੂੰ 92 ਸੀਟਾਂ ਦਿੱਤੀਆਂ ਹਨ ਅਤੇ ਅਸੀਂ ਕੰਮ ਵੀ ਕਰ ਰਹੇ ਹਾਂ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਗਿੱਦੜਬਾਹਾ ਵਿਖੇ CM ਭਗਵੰਤ ਮਾਨ ਨੇ ਚੋਣ ਪ੍ਰਚਾਰ ਦੌਰਾਨ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ 'ਤੇ ਸਾਧੇ ਨਿਸ਼ਾਨੇ

2. ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ
ਜਲੰਧਰ- ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿਚ ਸੰਗਠਿਤ ਅਪਰਾਧ ਪ੍ਰਤੂੀ ਜ਼ੀਰੋ ਟੋਲਰੈਂਸ ਦੇ ਤਹਿਤ ਜਲੰਧਰ ਪੁਲਸ ਨੇ ਕਰਾਸ ਫਾਇਰਿੰਗ ਕਰਦੇ ਹੋਏ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਗੈਂਗ ਦੇ ਦੋਵੇਂ ਮੈਂਬਰ ਕੌਸ਼ਲ ਬੰਬੀਹਾ ਗੈਂਗ ਦੇ ਅਪਰਾਧਕ ਨੈਟਵਰਕ ਦੇ ਨਾਲ ਜੁੜੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ

3. ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ
ਚੰਡੀਗੜ੍ਹ : ਕਰਨਾਟਕ ਨੇ ਪੰਜਾਬ ਵਲੋਂ ਭੇਜੇ ਚੌਲਾਂ ਦੇ ਨਮੂਨੇ ਫੇਲ੍ਹ ਕਰ ਦਿੱਤੇ ਹਨ। ਦੋ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਖ਼ਰਾਬ ਮਿਲੇ ਸਨ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ‘ਮਿਆਰ ਤੋਂ ਵੀ ਹੇਠਲੇ ਦਰਜੇ’ ਦੇ ਮਿਲੇ ਹਨ ਜੋ ਇਨਸਾਨਾਂ ਦੇ ਖਾਣ ਯੋਗ ਨਹੀਂ ਹਨ। ਖਪਤਕਾਰ ਮਾਮਲਿਆਂ, ਭੋਜਨ ਅਤੇ ਜਨਤਕ ਵੰਡ ਮਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ (ਕਰਨਾਟਕ) ’ਚ ਭੰਡਾਰਨ ਡਿਪੂ ਅਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ (ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ) ਦੇ 26 ਨਮੂਨੇ ਲਏ ਸਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ

4. 'ਜਥੇਦਾਰ ਸਾਹਿਬ! ਮਰਜ਼ ਦਾ ਇਲਾਜ ਕਰਦਿਆਂ ਮਰੀਜ਼ ਨਹੀਂ ਗੁਆਉਣਾ', ਸੁਖਬੀਰ ਨੂੰ ਲੈ ਕੇ ਜਾਖੜ ਦਾ ਵੱਡਾ ਬਿਆਨ
ਚੰਡੀਗੜ੍ਹ (ਵੈੱਬ ਡੈਸਕ): ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖ਼ਾਸ ਅਪੀਲ ਕੀਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-'ਜਥੇਦਾਰ ਸਾਹਿਬ! ਮਰਜ਼ ਦਾ ਇਲਾਜ ਕਰਦਿਆਂ ਮਰੀਜ਼ ਨਹੀਂ ਗੁਆਉਣਾ', ਸੁਖਬੀਰ ਨੂੰ ਲੈ ਕੇ ਜਾਖੜ ਦਾ ਵੱਡਾ ਬਿਆਨ

5. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਨਵਜੋਤ ਸਿੱਧੂ
ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ। ਇਸ ਦੀ ਜਾਣਕਾਰੀ ਖੁਦ ਨਵਜੋਤ ਸਿੱਧੂ ਨੇ ਆਪਣੇ ਐੱਕਸ ਅਕਾਊਂਟ 'ਤੇ ਦਿੱਤੀ ਹੈ। ਜਿੱਥੇ ਲਿਖਦਿਆਂ ਉਨ੍ਹਾਂ ਆਖਿਆ ਹੈ ਕਿ ਉਹ 9 ਨਵੰਬਰ ਨੂੰ ਸ਼ੁਕਰਾਨਾ ਕਰਨ ਲਈ ਬਾਬਾ ਨਾਨਕ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਨਵਜੋਤ ਸਿੱਧੂ

6. ਵੱਡੀ ਖ਼ਬਰ: ਸਰਕਾਰ ਨੇ ਪਰਾਲੀ ਸਾੜਨ 'ਤੇ ਜੁਰਮਾਨਾ ਕੀਤਾ ਦੁੱਗਣਾ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਦਿੱਲੀ-NCR ਖੇਤਰ ਵਿਚ ਖਰਾਬ ਹੁੰਦੀ ਹਵਾ ਗੁਣਵੱਤਾ (AQI) ਨੂੰ ਵੇਖਦੇ ਹੋਏ ਪਰਾਲੀ ਸਾੜਨ ਵਾਲੇ ਕਿਸਾਨਾਂ ਲਈ ਜੁਰਮਾਨੇ ਦੀ ਰਾਸ਼ੀ ਦੁੱਗਣੀ ਕਰ ਦਿੱਤੀ ਹੈ। 5 ਏਕੜ ਤੋਂ ਵੱਧ ਖੇਤੀਬਾੜੀ ਜ਼ਮੀਨ ਵਾਲੇ ਕਿਸਾਨਾਂ ਲਈ ਪਰਾਲੀ ਸਾੜਨ 'ਤੇ ਹੁਣ ਜੁਰਮਾਨਾ ਰਾਸ਼ੀ 30,000 ਰੁਪਏ ਤੱਕ ਹੋ ਗਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵੱਡੀ ਖ਼ਬਰ: ਸਰਕਾਰ ਨੇ ਪਰਾਲੀ ਸਾੜਨ 'ਤੇ ਜੁਰਮਾਨਾ ਕੀਤਾ ਦੁੱਗਣਾ

7. ਸਰਕਾਰੀ ਨੌਕਰੀਆਂ 'ਚ ਭਰਤੀ ਨਿਯਮਾਂ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ
ਨਵੀਂ ਦਿੱਲੀ- ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਂਚ ਨੇ ਸਰਕਾਰੀ ਨੌਕਰੀਆਂ ਦੀ ਚੋਣ ਪ੍ਰਕਿਰਿਆ ਦੇ ਨਿਯਮਾਂ ਨੂੰ ਲੈ ਕੇ ਵੀਰਵਾਰ ਯਾਨੀ ਕਿ ਅੱਜ ਵੱਡਾ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਨਿਯੁਕਤੀ ਲਈ ਭਰਤੀ ਨਿਯਮਾਂ ਨੂੰ ਵਿਚਾਲੇ ਹੀ ਨਹੀਂ ਬਦਲਿਆ ਜਾ ਸਕਦਾ। ਅਜਿਹਾ ਉਦੋਂ ਤੱਕ ਤਾਂ ਬਿਲਕੁੱਲ ਨਹੀਂ ਕਰ ਸਕਦੇ, ਜਦੋਂ ਤੱਕ ਅਜਿਹਾ ਤੈਅ ਨਾ ਹੋਵੇ। ਇਹ ਮਾਮਲਾ ਰਾਜਸਥਾਨ ਹਾਈ ਕੋਰਟ ਵਿਚ ਟਰਾਂਸਲੇਟਰ ਦੇ ਅਹੁਦਿਆਂ 'ਤੇ ਭਰਤੀ ਨਾਲ ਜੁੜਿਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸਰਕਾਰੀ ਨੌਕਰੀਆਂ 'ਚ ਭਰਤੀ ਨਿਯਮਾਂ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ

8. 20 ਨਵੰਬਰ ਨੂੰ ਛੁੱਟੀ ਦਾ ਐਲਾਨ
ਮੁੰਬਈ- ਸਰਕਾਰ ਵੱਲੋਂ 20 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਾਰੇ ਅਦਾਰਿਆਂ, ਕਾਰੋਬਾਰਾਂ ਅਤੇ ਹੋਰ ਕੰਮ ਵਾਲੀਆਂ ਥਾਵਾਂ 'ਤੇ 20 ਨਵੰਬਰ ਨੂੰ ਛੁੱਟੀ ਰਹੇਗੀ। ਇਹ ਫੈਸਲਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਲਿਆ ਗਿਆ ਹੈ। ਬ੍ਰਿਹਨਮੁੰਬਈ ਨਗਰ ਨਿਗਮ ਦੀ ਹੱਦ ਅੰਦਰ ਆਉਣ ਵਾਲੀਆਂ ਸਾਰੀਆਂ ਕੰਮ ਵਾਲੀਆਂ ਥਾਵਾਂ 'ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਛੁੱਟੀ ਦੇਣਾ ਲਾਜ਼ਮੀ ਹੈ, ਤਾਂ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।  ਮੁੰਬਈ ਜ਼ਿਲ੍ਹੇ ਦੇ ਚੋਣ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-20 ਨਵੰਬਰ ਨੂੰ ਛੁੱਟੀ ਦਾ ਐਲਾਨ

9. Canada ਦਾ ਭਾਰਤੀਆਂ ਨੂੰ ਇਕ ਹੋਰ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਵਿਜ਼ਟਰ ਵੀਜ਼ਾ
ਇੰਟਰਨੈਸ਼ਨਲ ਡੈਸਕ- ਭਾਰਤ ਨਾਲ ਜਾਰੀ ਤਣਾਅ ਵਿਚਕਾਰ ਕੈਨੇਡਾ ਨੇ ਭਾਰਤੀਆਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ।  ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਦਿਸ਼ਾ-ਨਿਰਦੇਸ਼ਾਂ 'ਚ ਸਖ਼ਤ ਬਦਲਾਅ ਕੀਤੇ ਹਨ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਇਸ ਦੀ ਬਜਾਏ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜ਼ੇ ਦੀ ਮਿਆਦ ਘਟਾ ਕੇ 1 ਮਹੀਨੇ ਕਰ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-Canada ਦਾ ਭਾਰਤੀਆਂ ਨੂੰ ਇਕ ਹੋਰ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਵਿਜ਼ਟਰ ਵੀਜ਼ਾ

10. ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਦੀ ਜਾਨ ਨੂੰ ਖਤਰਾ ਹੈ। ਮਿਲੀ ਜਾਣਕਾਰੀ ਮੁਤਾਬਕ ਹਾਲ ਹੀ 'ਚ ਰਾਏਪੁਰ ਦੇ ਰਹਿਣ ਵਾਲੇ ਫੈਜ਼ਾਨ ਖਾਨ ਨਾਂ ਦੇ ਵਿਅਕਤੀ ਨੇ ਸ਼ਾਹਰੁਖ ਖਾਨ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਮਿਲੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ


 


author

Sunaina

Content Editor

Related News