ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ ਹੋਈ ਮੀਂਹ ਦੀ ਭਵਿੱਖਬਾਣੀ
Monday, Nov 11, 2024 - 01:08 PM (IST)
ਚੰਡੀਗੜ੍ਹ : ਪੰਜਾਬ ਦੇ ਮੌਸਮ ਵਿਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ 24 ਘੰਟਿਆਂ ਦੌਰਾਨ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਕਈ ਸਥਾਨਾਂ 'ਤੇ ਸੰਘਣੇ ਕੋਹਰੇ ਦਾ ਅਲਰਟ ਜਾਰੀ ਕੀਤਾ ਹੈ, ਜਿਸ ਕਾਰਣ ਵਿਜ਼ੀਬਿਲਟੀ ਪ੍ਰਭਾਵਤ ਹੋ ਸਕਦੀ ਹੈ। ਅੱਜ ਸਵੇਰੇ ਪੰਜਾਬ ਵਿਚ ਕਈ ਥਾਈਂ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਿਸ ਕਾਰਣ ਹਾਈਵੇਅ 'ਤੇ ਵਾਹਨਾਂ ਦੀ ਰਫ਼ਤਾਰ ਮੱਠੀ ਪੈਂਦੀ ਨਜ਼ਰ ਆਈ। ਦੂਜੇ ਪਾਸੇ ਠੰਡੀਆਂ ਹਵਾਵਾਂ ਕਾਰਣ ਲੋਕਾਂ ਨੇ ਸਵੇਰੇ-ਸ਼ਾਮ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਦਿਨ ਸਮੇਂ ਹਲਕੀ ਧੁੱਪ ਨਿਕਲ ਰਹੀ ਹੈ ਪਰ ਬੱਦਲਾਂ ਅਤੇ ਸਮਾਗ ਦੇ ਚੱਲਦੇ ਹਲਕੀ ਧੁੰਦ ਵਰਗਾ ਅਹਿਸਾਸ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਟ੍ਰੈਫਿਕ ਰੂਲ ਹੋਏ ਸਖ਼ਤ
ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ 12 ਨਵੰਬਰ ਤੋਂ ਬਾਅਦ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ, ਜਿਸ ਕਾਰਣ ਠੰਡ ਵੱਧ ਸਕਦੀ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ 15-16 ਨਵੰਬਰ ਨੂੰ ਵੀ ਪੰਜਾਬ ਵਿਚ ਕਿਤੇ-ਕਿਤੇ ਮੀਂਹ ਦੀ ਹਲਕੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ। ਜਿਸ ਮਗਰੋਂ ਠੰਡ ਹੌਲੀ-ਹੌਲੀ ਜ਼ੋਰ ਫੜੇਗੀ। ਮਾਹਿਰਾਂ ਮੁਤਾਬਕ ਭਲਕੇ ਮਾਝੇ ਅਤੇ ਦੁਆਬੇ ਵਿਚ ਕਿਤੇ-ਕਿਤੇ ਕਿਣ-ਮਿਣ ਹੋ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਹੋ ਗਿਆ ਫਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e