ਰਣਬੀਰ ਕਪੂਰ ਨੇ ਸਿਨੇਮਾਘਰ ’ਚ ਕੀਤਾ ਸਰਪ੍ਰਾਈਜ਼ ਵਿਜ਼ਿਟ, ਆਲੀਆ ਨੇ ਸਟੋਰੀ ਸਾਂਝੀ ਕਰਕੇ ਦਿੱਤੀ ਪ੍ਰਤੀਕਿਰਿਆ

Monday, Sep 12, 2022 - 04:18 PM (IST)

ਰਣਬੀਰ ਕਪੂਰ ਨੇ ਸਿਨੇਮਾਘਰ ’ਚ ਕੀਤਾ ਸਰਪ੍ਰਾਈਜ਼ ਵਿਜ਼ਿਟ, ਆਲੀਆ ਨੇ ਸਟੋਰੀ ਸਾਂਝੀ ਕਰਕੇ ਦਿੱਤੀ ਪ੍ਰਤੀਕਿਰਿਆ

ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਟਰ’ ਸਿਨੇਮਾਘਰਾਂ ’ਚ ਜ਼ਬਰਦਸਤ ਕਮਾਈ ਕਰ ਰਹੀ ਹੈ। ਹਰ ਕੋਈ ਇਸ ਫ਼ਿਲਮ ਨੂੰ ਦੇਖਣ ਲਈ ਉਤਸ਼ਾਹਿਤ ਹਨ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਫ਼ਿਲਮ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਆਲੀਆ ਅਤੇ ਰਣਬੀਰ ਨੇ ਇਸ ਦੀ ਪ੍ਰਮੋਸ਼ਨ ਲਈ ਕੋਈ ਕਸਰ ਨਹੀਂ ਛੱਡੀ। ਇਸ ਦੇ ਵਿਚਕਾਰ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ’ਚ ਰਣਬੀਰ ਕਪੂਰ ਨੇ ‘ਬ੍ਰਹਮਾਸਤਰ’ ਦੇਖਣ ਪਹੁੰਚੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ।

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੇ ਹੇਅਰ ਸਟਾਈਲਿਸਟ ‘ਮਿਲਨ ਜਾਧਵ’ ਦਾ ਹੋਇਆ ਦਿਹਾਂਤ, ਦੁਖੀ ਮਨ ਨਾਲ ਭਾਵੁਕ ਪੋਸਟ ਕੀਤੀ ਸਾਂਝੀ

ਇਹ ਵੀਡੀਓ  ਜੁਹੂ ਦੇ ਪੀ.ਵੀ.ਆਰ ਥੀਏਟਰ ਦੀ ਹੈ ਜਿਸ ਮੌਕੇ ਉਨ੍ਹਾਂ ਦੀ ਫ਼ਿਲਮ ‘ਬ੍ਰਹਮਾਸਤਰ’ ਦੀ ਸਕ੍ਰੀਨਿੰਗ ਚੱਲ ਰਹੀ ਸੀ। ਰਣਬੀਰ ਨਾਲ ਇਸ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਵੀ ਮੌਜੂਦ ਹਨ।ਦਰਸ਼ਕ ਆਪਣੇ ਪਸੰਦੀਦਾ ਸੁਪਰਸਟਾਰ ਨੂੰ ਸਕ੍ਰੀਨ ਦੀ ਬਜਾਏ ਅਸਲ ਜ਼ਿੰਦਗੀ ’ਚ ਦੇਖ ਕੇ ਹੈਰਾਨ ਹੋ ਗਏ ਅਤੇ ਉਨ੍ਹਾਂ ਨਾਲ ਤਸਵੀਰਾਂ ਕਰਵਾਉਣ ਲਗੇ।

PunjabKesari

ਵੀਡੀਓ ’ਚ ਦੇਖ ਸਕਦੇ ਹੋ ਕਿ ਦੇਖਦੇ ਹੀ ਦੇਖਦੇ ਪ੍ਰਸ਼ੰਸਕਾਂ ਦੀ ਭੀੜ ਵਧਣੀ ਸ਼ੁਰੂ ਹੋ ਗਈ। ਇਸ ਦੇ ਨਾਲ ਆਲੀਆ ਭੱਟ ਨੇ ਵੀਡੀਓ ਦੇ ਆਪਣੀ ਪ੍ਰਤੀਕਿਰਿਆ ਦਿੱਤੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਟੋਰੀ ਕੁਝ ਕਲਿੱਪ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਨੇ ਲਿਖਿਆ ਕਿ ‘ਪਿਆਰ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ, ਇਸ ਦੁਨੀਆ ’ਚ।’

PunjabKesari

ਇਹ ਵੀ ਪੜ੍ਹੋ : ਰਜਨੀਕਾਂਤ ਦੀ ਧੀ ਸੌਂਦਰਿਆ ਦੂਜੀ ਵਾਰ ਬਣੀ ਮਾਂ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਬੇਬੀ ਬੁਆਏ ਦੀ ਪਹਿਲੀ ਝਲਕ

ਫ਼ਿਲਮ ਦੀ ਗੱਲ ਕਰੀਏ ਤਾਂ ‘ਬ੍ਰਹਮਾਸਤਰ’ ਇਕ ਸੁਪਰਹੀਰੋ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ‘ਸ਼ਿਵ’ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫ਼ਿਲਮ ’ਚ ਆਲੀਆ ਪਹਿਲੀ ਵਾਰ ਰਣਬੀਰ ਕਪੂਰ ਨਾਲ ਸਕ੍ਰੀਨ ਸਾਂਝੀ ਕਰ ਰਹੀ ਹੈ। ਇਸ ਦੇ ਨਾਲ ਫ਼ਿਲਮ ’ਚ ਅਮਿਤਾਭ ਬੱਚਨ, ਮੌਨੀ ਰਾਏ ਅਤੇ ਸਾਊਥ ਸੁਪਰਸਟਾਰ ਨਾਗਾਰਜੁਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਬਾਲੀਵੁੱਡ ਦੇ ਸ਼ਾਹਰੁਖ ਖ਼ਾਨ ਦਾ ਵੀ ਕੈਮਿਓ ਹੈ। ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ।


author

Shivani Bassan

Content Editor

Related News