ਰਣਬੀਰ ਕਪੂਰ ਨੇ ਸਾਂਝਾ ਕੀਤਾ ‘ਸ਼ਮਸ਼ੇਰਾ’ ਦਾ ਤਜ਼ਰਬਾ, ਕਿਹਾ- ‘ਦਿਨ ’ਚ 20 ਵਾਰ ਨਹਾਉਣਾ ਪੈਂਦਾ ਸੀ...’

07/10/2022 3:53:31 PM

ਬਾਲੀਵੁੱਡ ਡੈਸਕ: ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸ਼ਮਸ਼ੇਰਾ’ ਨੂੰ ਲੈ ਕੇ ਚਰਚਾ ’ਚ ਹਨ। ਅਦਾਕਾਰ ‘ਸ਼ਮਸ਼ੇਰਾ’ ’ਚ ਡਬਲ ਰੋਲ ’ਚ ਨਜ਼ਰ ਆਉਣਗੇ, ਜਿਸ ’ਚ ਉਹ ਪਿਓ-ਪੁੱਤ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ’ਚ ਰਣਬੀਰ ਦਾ ਕਿਰਦਾਰ ਜਿੰਨਾ ਜ਼ਬਰਦਸਤ ਹੋਣ ਵਾਲਾ ਹੈ, ਅਦਾਕਾਰ ਨੇ ਇਸ ਲਈ ਕਾਫ਼ੀ ਮਿਹਨਤ ਵੀ ਕੀਤੀ ਹੈ। ਇਸ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਖ਼ੁਲਾਸਾ ਅਦਾਕਾਰ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਮਾਲਦੀਵ ’ਚ ਦਿਵਯੰਕਾ ਅਤੇ ਵਿਵੇਕ ਨੇ ਮਨਾਈ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ, ਦੋਖੋ ਰੋਮਾਂਟਿਕ ਤਸਵੀਰਾਂ

ਇੰਟਰਵਿਊ ’ਚ ਰਣਬੀਰ ਨੇ ਦੱਸਿਆ ਕਿ ਫ਼ਿਲਮ ਦੇ ਸੈੱਟ ’ਤੇ ਰੋਜ਼ਾਨਾ 10 ਤੋਂ 15 ਕਿਲੋ ਧੂੜ ਇਕੱਠੀ ਕੀਤੀ ਜਾਂਦੀ ਸੀ। ਜਿਵੇਂ ਹੀ ਸ਼ੂਟਿੰਗ ਸ਼ੁਰੂ ਹੁੰਦੀ ਸੀ ਤਾਂ ਧੂੜ ਨੂੰ ਪੱਖੇ ਸਾਹਮਣੇ ਉੱਡਾਇਆ ਜਾਂਦਾ ਸੀ। ਧੂੜ ਉੱਡ ਕੇ ਅੱਖਾਂ, ਵਾਲਾਂ ਅਤੇ ਮੂੰਹ ’ਚ ਵੜ ਜਾਂਦੀ ਸੀ ਅਤੇ ਅਜਿਹੀ ਸਥਿਤੀ ’ਚ ਡਾਇਲਾਗ ਬੋਲਣਾ ਬਹੁਤ ਔਖਾ ਸੀ।

PunjabKesari

ਇਹ ਵੀ ਪੜ੍ਹੋ : ਸੈਟ ਤੋਂ ਵਾਇਰਲ ਹੋਈਆਂ ਆਲੀਆ ਦੇ ਬੇਬੀ ਬੰਪ ਦੀਆਂ ਤਸਵੀਰਾਂ, ਪ੍ਰੈਗਨੈਂਸੀ ’ਚ ਵੀ ਐਕਸ਼ਨ ਸੀਨ ਕਰ ਰਹੀ ਅਦਾਕਾਰਾ

ਅਦਾਕਾਰ ਨੇ ਦੱਸਿਆ ਕਿ ਉਸ ਨੂੰ ਘਰ ਜਾ ਕੇ ਦਿਨ ’ਚ 20 ਵਾਰ ਨਹਾਉਣਾ ਪੈਂਦਾ ਸੀ। ਪਰ ਫ਼ਿਰ ਵੀ ਧੂੜ ਨਹੀਂ ਨਿਕਲਦੀ ਸੀ। ਅਜਿਹੇ ’ਚ ਉਹ ਮਨ ਹੀ ਮਨ ’ਚ ਨਿਰਦੇਸ਼ਕ ਨੂੰ ਗਾਲ੍ਹਾਂ ਕੱਢਦਾ ਸੀ। ਪਰ ਜਦੋਂ ਰਣਬੀਰ ਨੇ ਬਾਅਦ ’ਚ ਦਾ ਟ੍ਰੇਲਰ ਦੇਖਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਧੂੜ ਇੰਨੀ ਮਹੱਤਵਪੂਰਨ ਕਿਉਂ ਸੀ ਅਤੇ ਉਸਦੀ ਮਿਹਨਤ ਬੇਕਾਰ ਨਹੀਂ ਗਈ।

PunjabKesari

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ 22 ਜੁਲਾਈ ਨੂੰ ਪਰਦੇ ’ਤੇ ਰਿਲੀਜ਼ ਹੋਵੇਗੀ।ਫ਼ਿਲਮ ’ਚ ਅਦਾਕਾਰਾ ਵਾਣੀ ਕਪੂਰ ਦੇ ਨਾਲ ਨਜ਼ਰ ਆਵੇਗੀ। ਇਸ ’ਚ ਉਨ੍ਹਾਂ ਤੋਂ ਇਲਾਵਾ ਸੰਜੇ ਦੱਤ, ਆਸ਼ੂਤੋਸ਼ ਰਾਣਾ, ਰੋਨਿਤ ਰਾਏ, ਸੌਰਭ ਸ਼ੁਕਲਾ ਅਤੇ ਤ੍ਰਿਧਾ ਚੌਧਰੀ ਵੀ ਨਜ਼ਰ ਆਉਣਗੇ।
 


Gurminder Singh

Content Editor

Related News