ਰਣਬੀਰ ਕਪੂਰ ਨੇ ਆਲੀਆ ਭੱਟ ਨਾਲ ਵਿਆਹ ਨੂੰ ਲੈ ਕੇ ਕੀਤਾ ਖ਼ੁਲਾਸਾ, ਆਖੀ ਇਹ ਗੱਲ

Friday, Dec 25, 2020 - 10:15 AM (IST)

ਰਣਬੀਰ ਕਪੂਰ ਨੇ ਆਲੀਆ ਭੱਟ ਨਾਲ ਵਿਆਹ ਨੂੰ ਲੈ ਕੇ ਕੀਤਾ ਖ਼ੁਲਾਸਾ, ਆਖੀ ਇਹ ਗੱਲ

ਨਵੀਂ ਦਿੱਲੀ (ਬਿਊਰੋ) : ਇਸ ਸਾਲ ਦੀ ਸ਼ੁਰੂਆਤ 'ਚ ਖ਼ਬਰ ਆਈ ਸੀ ਕਿ ਰਣਬੀਰ ਕਪੂਰ ਤੇ ਆਲਿਆ ਭੱਟ ਸਾਲ ਦੇ ਅੰਤ ਤਕ ਵਿਆਹ ਕਰਨ ਵਾਲੇ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਸਭ ਕੁਝ ਬਦਲ ਗਿਆ ਹੈ। ਹੁਣ ਫ਼ਿਲਮ ਅਦਾਕਾਰ ਰਣਬੀਰ ਕਪੂਰ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਜੇਕਰ ਕੋਰੋਨਾ ਵਾਇਰਸ ਮਹਾਮਾਰੀ ਨਹੀਂ ਹੁੰਦੀ ਤਾਂ ਉਨ੍ਹਾਂ ਦਾ ਆਲਿਆ ਭੱਟ ਨਾਲ ਵਿਆਹ ਹੋ ਚੁੱਕਿਆ ਹੁੰਦਾ। ਰਣਬੀਰ ਕਪੂਰ ਕਹਿੰਦੇ ਹਨ ਸਾਡੇ ਜੀਵਨ 'ਚ ਕੋਰੋਨਾ ਮਹਾਮਾਰੀ ਨਹੀਂ ਆਈ ਹੁੰਦੀ ਤਾਂ ਅਸੀਂ ਵਿਆਹ ਕਰਵਾ ਲੈਂਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਵਿਆਹ ਕਰਨ ਵਾਲੇ ਹਨ। 

 
 
 
 
 
 
 
 
 
 
 
 
 
 
 
 

A post shared by RK ( Smart_People’s_Choice )🌟 (@ranbir__kapoor82)

ਇਸ ਮੌਕੇ 'ਤੇ ਰਣਬੀਰ ਕਪੂਰ ਨੇ ਆਲੀਆ ਭੱਟ ਦੀ ਤਾਰੀਫ਼ੀ ਵੀ ਕੀਤੀ। ਤਾਲਾਬੰਦੀ ਦੌਰਾਨ ਆਲੀਆ ਭੱਟ ਨੇ ਰਣਬੀਰ ਕਪੂਰ ਦੀ ਕਾਫ਼ੀ ਸਹਾਇਤਾ ਕੀਤੀ ਹੈ। ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਭੱਟ ਉਨ੍ਹਾਂ ਮੁਕਾਬਲੇ ਜ਼ਿਆਦਾ ਸਫ਼ਲ ਹੈ ਤੇ ਉਨ੍ਹਾਂ ਨੇ ਤਾਲਾਬੰਦੀ 'ਚ ਗਿਟਾਰ ਤੋਂ ਲੈ ਕੇ ਸਕ੍ਰੀਨਰਾਈਟਿੰਗ ਤਕ ਦੀ ਕਲਾਸ ਲਈ ਹੈ ਤੇ ਆਲੀਆ ਭੱਟ ਦੇ ਸਾਹਮਣੇ ਉਹ ਆਪਣੇ ਆਪ ਨੂੰ ਘੱਟ ਮੰਨਦੇ ਹਨ।

 
 
 
 
 
 
 
 
 
 
 
 
 
 
 
 

A post shared by RK ( Smart_People’s_Choice )🌟 (@ranbir__kapoor82)

ਰਣਬੀਰ ਨੇ ਕਿਹਾ ਕਿ ਸ਼ੁਰੂ 'ਚ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਹੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਉਹ ਹਰ ਦਿਨ ਦੋ ਤੋਂ ਤਿੰਨ ਫ਼ਿਲਮਾਂ ਦੇਖਦੇ ਸੀ। ਰਣਬੀਰ ਤੇ ਆਲੀਆ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਦੋਵੇਂ ਅਕਸਰ ਇਕੱਠੇ ਦੇਖੇ ਜਾਂਦੇ ਹਨ। ਦੋਵੇਂ ਪਹਿਲੀ ਵਾਰ ਨਿਰਦੇਸ਼ਕ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਸਤਰ' ( Brahmastra) 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਇਨ੍ਹਾਂ ਦੋਵਾਂ ਤੋਂ ਇਲਾਵਾ ਅਮਿਤਾਭ ਬੱਚਨ, ਡਿੰਪਲ ਕਪਾਡੀਆ, ਨਾਗਾਜੁਨ ਤੇ ਮੌਨੀ ਰਾਏ ਵੀ ਅਹਿਮ ਭੂਮਿਕਾ 'ਚ ਹਨ।

 
 
 
 
 
 
 
 
 
 
 
 
 
 
 
 

A post shared by RK ( Smart_People’s_Choice )🌟 (@ranbir__kapoor82)

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News