''ਡਾਰਲਿੰਗਸ'' ਲਈ ਰਣਬੀਰ ਕਪੂਰ ਨੇ ਕੀਤੀ ਪਤਨੀ ਆਲੀਆ ਦੀ ਤਾਰੀਫ਼, ਆਖੀ ਇਹ ਗੱਲ

Sunday, Jul 24, 2022 - 03:50 PM (IST)

''ਡਾਰਲਿੰਗਸ'' ਲਈ ਰਣਬੀਰ ਕਪੂਰ ਨੇ ਕੀਤੀ ਪਤਨੀ ਆਲੀਆ ਦੀ ਤਾਰੀਫ਼, ਆਖੀ ਇਹ ਗੱਲ

ਮੁੰਬਈ- ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰੋਡਕਸ਼ਨ ਹਾਊਸ ਇੰਟਰਨਲ ਸਨਸ਼ਾਈਨ ਦੇ ਬੈਨਰ ਹੇਠ ਬਣੀ ਪਹਿਲੀ ਫਿਲਮ 'ਡਾਰਲਿੰਗਸ' ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। 'ਡਾਰਲਿੰਗਸ' ਦੇ ਨਵੇਂ ਪੋਸਟਰਸ ਰਿਲੀਜ਼ ਹੋ ਗਏ ਹਨ। ਆਲੀਆ ਨੇ ਫਿਲਮ ਦੇ 4 ਨਵੇਂ ਪੋਸਟਰ ਸਾਂਝੇ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਹੁਣ ਦੇ ਲਈ ਇਹ ਤਸਵੀਰਾਂ ਦੇਖੋ। ਮੰਡੇ ਨੂੰ ਬੈਟਿੰਗਸ ਦਿਖਾਵਾਂਗੀ। ਭਾਵ ਫਿਲਮ ਦਾ ਟ੍ਰੇਲਰ ਸੋਮਵਾਰ (25 ਜੁਲਾਈ) ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਵਿਚਾਲੇ ਰਣਬੀਰ ਕਪੂਰ ਨੇ ਆਪਣੀ ਪਤਨੀ ਦੀ ਫਿਲਮ ਦੀ ਤਾਰੀਫ਼ ਕੀਤੀ ਹੈ।

PunjabKesari
ਰਣਬੀਰ ਕਪੂਰ ਨੇ ਹਾਲ ਹੀ ਇਕ ਇੰਟਰਵਿਊ 'ਚ ਕਿਹਾ, ਮੈਂ ਡਾਰਲਿੰਗਸ ਫਿਲਮ ਵੀ ਦੇਖੀ ਹੈ। ਬਹੁਤ ਕਮਾਲ ਦੀ ਫਿਲਮ ਹੈ, ਜਿਵੇਂ ਤੁਸੀਂ ਸਭ ਉਮੀਦ ਕਰਦੇ ਹੋ ਕਿ ਆਲੀਆ ਭੱਟ ਦੀਆਂ ਫਿਲਮਾਂ ਕਿੰਝ ਹੁੰਦੀਆਂ ਹਨ, ਇਹ ਫਿਲਮ ਵੀ ਉਸ ਲੈਵਲ 'ਤੇ ਹੈ।

PunjabKesari
ਇਸ ਤੋਂ ਪਹਿਲਾਂ ਆਲੀਆ ਦੀ ਸੱਸ ਮਾਂ ਨੀਤੂ ਕਪੂਰ ਨੇ ਵੀ ਉਨ੍ਹਾਂ ਦੀ ਫਿਲਮ ਦੀ ਤਾਰੀਫ਼ ਕੀਤੀ। ਨੀਤੂ ਕਪੂਰ ਨੇ ਨੂੰਹ ਦੀ ਫਿਲਮ ਦਾ ਪੋਸਟਰ ਆਪਣੀ ਸਟੋਰੀ 'ਤੇ ਸਾਂਝਾ ਕਰਦੇ ਹੋਏ ਹਾਰਟ ਇਮੋਜ਼ੀ ਵੀ ਲਗਾਈ ਸੀ।

PunjabKesari
ਵਰਣਨਯੋਗ ਹੈ ਕਿ 'ਡਾਰਲਿੰਗਸ' ਆਲੀਆ ਭੱਟ ਦੇ ਹੋਮ ਪ੍ਰੋਡੈਕਸ਼ਨ ਦੀ ਪਹਿਲੀ ਫਿਲਮ ਹੈ। ਇਹ ਫਿਲਮ ਸ਼ਾਹਰੁਖ ਖਾਨ ਦੇ ਪ੍ਰੋਡੈਕਸ਼ਨ ਹਾਊਸ 'ਰੈੱਡ ਚਿਲੀਜ਼ ਇੰਟਰਟੇਨਮੈਂਟ ਅਤੇ ਆਲੀਆ ਦੇ 'ਇੰਟਰਨਲ ਸਨਸ਼ਾਈਨ ਪ੍ਰੋਡੈਕਸ਼ਨਸ' ਦੇ ਤਹਿਤ ਬਣੀ ਹੈ। ਜਸਮੀਤ  ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। 'ਡਾਰਲਿੰਗਸ' 5 ਅਗਸਤ ਨੂੰ ਓ.ਟੀ.ਟੀ ਪਲੇਟਫਾਰਮ ਨੈੱਟਫਿਲਕਸ 'ਤੇ ਰਿਲੀਜ਼ ਹੋਵੇਗੀ।


author

Aarti dhillon

Content Editor

Related News