ਰਣਬੀਰ ਨੇ ਮਾਰੀ ਆਲੀਆ ਭੱਟ ਦੇ ਲਹਿੰਗੇ ''ਤੇ ਲੱਤ, ਵੀਡੀਓ ਵੇਖ ਭੜਕੇ ਲੋਕ

Wednesday, Dec 01, 2021 - 06:04 PM (IST)

ਰਣਬੀਰ ਨੇ ਮਾਰੀ ਆਲੀਆ ਭੱਟ ਦੇ ਲਹਿੰਗੇ ''ਤੇ ਲੱਤ, ਵੀਡੀਓ ਵੇਖ ਭੜਕੇ ਲੋਕ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਇੰਡਸਟਰੀ ਦੇ ਸਭ ਤੋਂ ਕਿਊਟ ਤੇ ਲਵਿੰਗ ਕਪਲ 'ਚ ਸ਼ਾਮਲ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਦੋਵਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅਦਾਕਾਰ 'ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਇੰਨਾ ਹੀ ਨਹੀਂ ਲੋਕ ਤਾਂ ਆਲੀਆ 'ਤੇ ਵੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ ਕਿ ਉਸ ਨੇ ਰਣਬੀਰ ਕਪੂਰ ਨੂੰ ਚੁਣਿਆ ਹੈ। ਲੋਕ ਇਸ ਵੀਡੀਓ ਨੂੰ ਵੇਖ ਕੇ ਕੈਟਰੀਨਾ ਕੈਫ ਦੀ ਤਾਰੀਫ ਕਰ ਰਹੇ ਹਨ ਕਿ ਉਸ ਨੇ ਰਣਬੀਰ ਕਪੂਰ ਨਾਲ ਬ੍ਰੇਕਅੱਪ ਕਰਕੇ ਵਿੱਕੀ ਕੌਸ਼ਲ ਨੂੰ ਚੁਣ ਲਿਆ।

ਦੱਸ ਦਈਏ ਕਿ ਰਣਬੀਰ ਤੇ ਆਲੀਆ ਭੱਟ ਦਾ ਇਹ ਵੀਡੀਓ ਦੀਵਾਲੀ ਮੌਕੇ ਦਾ ਹੈ ਜਦੋਂ ਰਣਬੀਰ ਤੇ ਆਲੀਆ ਇਕੱਠੇ ਪੂਜਾ 'ਚ ਸ਼ਾਮਲ ਹੋਏ ਸਨ। ਵੀਡੀਓ 'ਚ ਆਲੀਆ ਸਟੇਜ ਤੋਂ ਹੇਠਾਂ ਉਤਰਦੀ ਨਜ਼ਰ ਆ ਰਹੀ ਹੈ ਅਤੇ ਰਣਬੀਰ ਕਪੂਰ ਉਸ ਦਾ ਪਿੱਛਾ ਕਰ ਰਹੇ ਹਨ। ਫਿਰ ਆਲੀਆ ਦਾ ਲਹਿੰਗਾ ਪੌੜੀਆਂ 'ਚ ਕਿਤੇ ਫਸ ਜਾਂਦਾ ਹੈ ਅਤੇ ਰਣਬੀਰ ਇਸ ਨੂੰ ਹੱਥ ਨਾਲ ਕੱਢਣ ਦੀ ਬਜਾਏ ਉਸ ਦੇ ਲਹਿੰਗੇ 'ਤੇ ਲੱਤ ਮਾਰ ਕੇ ਬਾਹਰ ਕੱਢ ਦਿੰਦਾ ਹੈ। ਇਸ ਤੋਂ ਬਾਅਦ ਆਲੀਆ ਭੱਟ ਅੱਗੇ ਵਧਦੀ ਹੈ। ਲੋਕਾਂ ਨੂੰ ਰਣਬੀਰ ਦਾ ਇਹ ਵਿਵਹਾਰ ਕਾਫੀ ਬੁਰਾ ਲੱਗ ਰਿਹਾ ਹੈ, ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News