ਰਣਬੀਰ ਕਪੂਰ ਦੀ ਵਿਗੜੀ ਸਿਹਤ, ਰਣਧੀਰ ਕਪੂਰ ਨੇ ਦਿੱਤੀ ਜਾਣਕਾਰੀ

Tuesday, Mar 09, 2021 - 11:14 AM (IST)

ਰਣਬੀਰ ਕਪੂਰ ਦੀ ਵਿਗੜੀ ਸਿਹਤ, ਰਣਧੀਰ ਕਪੂਰ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ (ਬਿਊਰੋ) — ਇਕ ਵਾਰ ਫ਼ਿਰ ਤੋਂ ਕਪੂਰ ਖ਼ਾਨਦਾਨ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਦੀ ਸਿਹਤ ਖ਼ਰਾਬ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਰਣਬੀਰ ਕਪੂਰ ਦੇ ਅੰਕਲ ਤੇ ਅਦਾਕਾਰ ਰਣਧੀਰ ਕਪੂਰ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਭਤੀਜੇ ਰਣਬੀਰ ਕਪੂਰ ਨੂੰ ਕੋਰੋਨਾ ਹੋ ਗਿਆ ਹੈ, ਜਿਸ ਦੇ ਚੱਲਦਿਆਂ ਉਸ ਨੂੰ ਇਕਾਂਤਵਾਸ ਕੀਤਾ ਗਿਆ ਹੈ। 

ਰਣਬੀਰ ਕਪੂਰ ਦੀ ਸਿਹਤ ਨੂੰ ਲੈ ਕੇ ਰਣਧੀਰ ਕਪੂਰ ਨੇ ਦਿੱਤੀ ਜਾਣਕਾਰੀ 
ਇਹ ਗੱਲ ਰਣਧੀਰ ਕਪੂਰ ਨੇ ਅੰਗਰੇਜੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਦੱਸੀ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕੀ ਰਣਬੀਰ ਕਪੂਰ ਕੋਰੋਨਾ ਵਾਇਰਸ ਦੇ ਚਪੇਟ ’ਚ ਹੈ? ਤਾਂ ਉਨ੍ਹਾਂ ਨੇ ਹਾਂ ’ਚ ਜਵਾਬ ਦਿੱਤਾ। ਇਸ ਤੋਂ ਬਾਅਦ ਰਣਧੀਰ ਕਪੂਰ ਨੇ ਅੱਗੇ ਕਿਹਾ, ‘ਮੇਰਾ ਮੰਨਣਾ ਹੈ ਕਿ ਉਹ ਠੀਕ ਨਹੀਂ ਹੈ ਪਰ ਮੈਨੂੰ ਯਕੀਨ ਨਹੀਂ ਹੈ ਕਿ ਉਸ ਨੂੰ ਇਹ ਕਿਵੇਂ ਹੋਇਆ। ਮੈਂ ਸ਼ਹਿਰ ’ਚ ਨਹੀਂ ਹਾਂ। ਸੋਸ਼ਲ ਮੀਡੀਆ ’ਤੇ ਵੀ ਇਸ ਗੱਲ ਦੀ ਹੁਣ ਕਾਫ਼ੀ ਚਰਚਾ ਹੋ ਰਹੀ ਹੈ। ਰਣਬੀਰ ਕਪੂਰ ਦੇ ਕਈ ਪ੍ਰਸ਼ੰਸਕ ਉਸ ਦੇ ਜਲਦ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ।

ਪਿਛਲੇ ਸਾਲ ਨੀਤੂ ਕਪੂਰ ਵੀ ਹੋਈ ਸੀ ਕੋਰੋਨਾ ਦਾ ਸ਼ਿਕਾਰ
ਦੱਸਣਯੋਗ ਹੈ ਕਿ ਬੀਤੇ ਸਾਲ ਦਸੰਬਰ ’ਚ ਉਸ ਦੀ ਮਾਂ ਨੀਤੂ ਕਪੂਰ ਵੀ ਕੋਰੋਨਾ ਦਾ ਸ਼ਿਕਾਰ ਹੋਈ ਸੀ। ‘ਜੁਗ ਜੁਗ ਜਿਓ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਨੀਤੂ ਕਪੂਰ ਕੋਰੋਨਾ ਦੀ ਚਪੇਟ ’ਚ ਆਈ ਸੀ। ਨੀਤੂ ਕਪੂਰ ਫ਼ਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਗਈ ਸੀ, ਜਿਥੇ ਉਹ ਇਸ ਖ਼ਤਰਨਾਕ ਵਾਇਰਸ ਦੀ ਚਪੇਟ ’ਚ ਆਈ। 

‘ਬ੍ਰਹਮਾਸਤਰ’ ਨਾਲ ਪਰਦੇ ’ਤੇ ਦੇਣਗੇ ਦਸਤਕ 
ਜੇ ਗੱਲ ਕਰੀਏ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਹੈ। ਇਸ ਫ਼ਿਲਮ ਦੀ ਸ਼ੂਟਿੰਗ ਆਖ਼ਰੀ ਪੜਾਅ ’ਤੇ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ। ਰਣਬੀਰ ਕਪੂਰ ਤੋਂ ਇਲਾਵਾ ਇਸ ਫ਼ਿਲਮ ’ਚ ਆਲੀਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਵਰਗੇ ਸਿਤਾਰੇ ਅਹਿਮ ਭੂਮਿਕਾ ’ਚ ਹਨ। 

ਨੋਟ  — ਰਣਬੀਰ ਕਪੂਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News