ਇੰਨੇ ਮਹਿੰਗੇ ਨੇ ਰਣਬੀਰ ਕਪੂਰ ਦੇ ਸਨੀਕਰਜ਼, ਜਿਨ੍ਹਾਂ ਨੂੰ ਵੇਚ ਆ ਜਾਵੇ ਇਕ ਵਧੀਆ ਕਾਰ

4/7/2021 6:26:55 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੇ ਸਟਾਈਲ ਕਾਰਨ ਅਕਸਰ ਚਰਚਾ ’ਚ ਰਹਿੰਦੇ ਹਨ। ਰਣਬੀਰ ਨੂੰ ਅਕਸਰ ਨਵੇਂ ਫੈਸ਼ਨ ’ਚ ਦੇਖਿਆ ਗਿਆ ਹੈ, ਭਾਵੇਂ ਉਹ ਉਸ ਦੇ ਕੱਪੜਿਆਂ ਨੂੰ ਲੈ ਕੇ ਹੋਵੇ ਜਾਂ ਸਨੀਕਰਜ਼ ਨੂੰ ਲੈ ਕੇ। ਹੁਣ ਰਣਬੀਰ ਕਪੂਰ ਆਪਣੇ ਡਿਜ਼ਾਈਨਰਜ਼ ਸਨੀਕਰਜ਼ ਨੂੰ ਲੈ ਕੇ ਸੁਰਖ਼ੀਆਂ ’ਚ ਹਨ ਕਿਉਂਕਿ ਇਹ ਕੋਈ ਆਮ ਨਹੀਂ, ਸਗੋਂ ਲਿਮਟਿਡ ਐਡੀਸ਼ਨ ਸਨੀਕਰਜ਼ ਹਨ।

ਰਣਬੀਰ ਕਪੂਰ ਦੇ ਇਹ ਖ਼ਾਸ ਸਨੀਕਰਜ਼ Dior X Air Jordan ਦੇ ਹਨ। ਵ੍ਹਾਈਟ ਤੇ ਗ੍ਰੇ ਕਲਰ ਦੇ ਇਨ੍ਹਾਂ ਸਨੀਕਰਜ਼ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ। ਰਣਬੀਰ ਦੇ ਇਨ੍ਹਾਂ ਸਨੀਕਰਜ਼ ਦੀ ਕੀਮਤ 5 ਲੱਖ 80 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਅੰਤਰਰਾਸ਼ਟਰੀ ਮਾਰਕੀਟ ’ਚ Dior X Air Jordan 1 ਸਨੀਕਰਜ਼ ਦੀ ਕੀਮਤ 7650 ਡਾਲਰ ਤੋਂ ਸ਼ੁਰੂ ਹੋ ਕੇ 9990 ਡਾਲਰ ਹੈ।

PunjabKesari

ਰਣਬੀਰ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਸ ਕੋਲ ਇਕ ਅਜਿਹਾ ਵਿਅਕਤੀ ਹੈ, ਜੋ ਸਨੀਕਰਜ਼ ਰੀਸੇਲ ਕਰਦਾ ਹੈ। ਅਜਿਹੇ ਲੋਕ ਹਨ ਜੋ ਸਨੀਕਰਜ਼ ਖਰੀਦ ਲੈਂਦੇ ਹਨ ਤੇ ਬਾਅਦ ’ਚ ਉਸ ਨੂੰ ਵੇਚਣਾ ਚਾਹੁੰਦੇ ਹਨ। ਬਾਅਦ ’ਚ ਉਹ ਜ਼ਿਆਦਾ ਪੈਸਿਆਂ ’ਚ ਵੀ ਉਸ ਨੂੰ ਵੇਚ ਦਿੰਦੇ ਹਨ ਕਿਉਂਕਿ ਅਜਿਹੇ ਸਨੀਕਰਜ਼ ਕੁਝ ਸਕਿੰਟਾਂ ’ਚ ਹੀ ਵਿੱਕ ਜਾਂਦੇ ਹਨ।

ਇਨ੍ਹਾਂ ਸਨੀਕਰਜ਼ ਨੂੰ 1985 ’ਚ ਡਿਜ਼ਾਈਨ ਕੀਤਾ ਗਿਆ ਸੀ। ਡਿਓਰ ਤੇ ਜਾਰਡਨ ਨੇ ਇਸ ਦੇ ਸਿਰਫ 8500 ਹਾਈ-ਟਾਪ ਜੋੜੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ’ਚੋਂ 4700 ਲੋ-ਟਾਪ ਹਨ। ਇਸ ਨੂੰ ਪਹਿਨ ਕੇ ਖਾਸ ਮਹਿਸੂਸ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਹ ਬੇਹੱਦ ਐਕਸਕਲੂਜ਼ਿਵ ਕਲੱਬ ਦਾ ਹਿੱਸਾ ਹਨ।

ਨੋਟ– ਰਣਬੀਰ ਦੇ ਇਨ੍ਹਾਂ ਸਨੀਕਰਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?


Rahul Singh

Content Editor Rahul Singh