ਰਣਬੀਰ ਕਪੂਰ ਦੀ ‘ਐਨੀਮਲ’ ਯੂ. ਐੱਸ. ਏ. ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੋਵੇਗੀ

11/08/2023 4:05:50 PM

ਮੁੰਬਈ (ਬਿਊਰੋ) - ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਸੰਦੀਪ ਰੈੱਡੀ ਵਾਂਗਾ ਨਿਰਦੇਸ਼ਿਤ ‘ਐਨੀਮਲ’ ਨੂੰ 2023 ਦੀ ਸਭ ਤੋਂ ਵੱਡੀ ਫਿਲਮ ਮੰਨਿਆ ਜਾ ਰਿਹਾ ਹੈ। ਇਹ ਹਾਈ-ਓਕਟੇਨ ਐਕਸ਼ਨ ਥ੍ਰਿਲਰ ਲਈ ਇਕ ਗਲੋਬਲ ਮੀਲ ਪੱਥਰ ਹੋ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ

‘ਐਨੀਮਲ’ ਅੰਤਰਰਾਸ਼ਟਰੀ ਬਾਜ਼ਾਰ, ਖਾਸ ਕਰਕੇ ਅਮਰੀਕਾ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੋਵੇਗੀ। ਇਹ ਫਿਲਮ ਉੱਤਰੀ ਅਮਰੀਕਾ ’ਚ 888 ਤੋਂ ਵੱਧ ਸਕ੍ਰੀਨਾਂ ਮਿਲੀਆਂ ਹਨ, ਜੋ ‘ਜਵਾਨ’ ਤੇ ‘ਬ੍ਰਹਮਾਸਤਰ’ ਵਰਗੀਆਂ ਹੋਰ ਬਾਲੀਵੁੱਡ ਬਲਾਕਬਸਟਰਾਂ ਨਾਲੋਂ ਵੀ ਵੱਡੀਆਂ ਹਨ। 

ਇਹ ਖ਼ਬਰ ਵੀ ਪੜ੍ਹੋ : ਥਾਲਾਪਤੀ ਵਿਜੇ ਦੇਣਗੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼! ਜਾਣੋ OTT ’ਤੇ ਕਦੋਂ ਰਿਲੀਜ਼ ਹੋ ਰਹੀ ‘ਲੀਓ’

‘ਜਵਾਨ’ ਨੂੰ ਅਮਰੀਕਾ ’ਚ 850 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਸੀ, ਜਦਕਿ ‘ਬ੍ਰਹਮਾਸਤਰ’ ਨੂੰ 810 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਸੀ। ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੀ ਸਿਨੇ1 ਸਟੂਡੀਓਜ਼ ਤੇ ਪ੍ਰਣਯ ਰੈੱਡੀ ਵਾਂਗਾ ਦੀ ਭੱਦਰਕਾਲੀ ਪਿਕਚਰਸ ਨੇ ‘ਐਨੀਮਲ’ ਦਾ ਸਮਰਥਨ ਕੀਤਾ ਹੈ। ਇਹ ਫਿਲਮ 1 ਦਸੰਬਰ 2023 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News