ਫੁੱਟਬਾਲ ਮੈਚ ''ਚ ਰਣਬੀਰ-ਆਲੀਆ ਦੀ ਧੀ ਨੇ ਲੁੱਟੀ ਲਾਈਮਲਾਈਟ, ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਦਿਲ

Sunday, Dec 01, 2024 - 11:01 AM (IST)

ਫੁੱਟਬਾਲ ਮੈਚ ''ਚ ਰਣਬੀਰ-ਆਲੀਆ ਦੀ ਧੀ ਨੇ ਲੁੱਟੀ ਲਾਈਮਲਾਈਟ, ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਦਿਲ

ਮੁੰਬਈ - ਮੁੰਬਈ 'ਚ ਸੁਪਰ ਲੀਗ ਫੁੱਟਬਾਲ ਮੈਚ ਦਾ ਬੀਤੀ ਰਾਤ ਆਯੋਜਨ ਕੀਤਾ ਗਿਆ, ਜਿਸ 'ਚ ਰਣਬੀਰ ਕਪੂਰ ਆਪਣੀ ਮੁੰਬਈ ਟੀਮ ਦਾ ਸਮਰਥਨ ਕਰਦੇ ਨਜ਼ਰ ਆਏ। ਰਣਬੀਰ ਕਪੂਰ ਅਤੇ ਆਲੀਆ ਭੱਟ ਅਕਸਰ ਮੈਚ ਦੇਖਣ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਨਾਲ ਰਾਹਾ ਕਪੂਰ ਵੀ ਨਜ਼ਰ ਆਈ, ਜਿਸ ਨੇ ਪੂਰੀ ਲਾਈਮਲਾਈਟ ਲੁੱਟ ਲਈ। ਰਾਹਾ ਦੀ ਕਿਊਟਨੈੱਸ ਵੇਖ ਲੋਕ ਦੀਵਾਨੇ ਹੋ ਗਏ ਅਤੇ ਮੈਚ ਛੱਡ ਉਸ ਨੂੰ ਵੇਖਣ ਲੱਗੇ।

ਇਹ ਵੀ ਪੜ੍ਹੋ: ਫਿਲਮ ਦੇ ਬਹਾਨੇ ਘਰ ਬੁਲਾਇਆ ਤੇ ਫਿਰ...'ਜੋਸ਼' ਫੇਮ ਅਭਿਨੇਤਾ ਸ਼ਰਦ ਕਪੂਰ ’ਤੇ ਲੱਗੇ ਗੰਭੀਰ ਦੋਸ਼

 

 
 
 
 
 
 
 
 
 
 
 
 
 
 
 
 

A post shared by Indian Super League (@indiansuperleague)

ਨੀਲੇ ਰੰਗ ਦੀ ਜਰਸੀ 'ਚ ਰਾਹਾ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੇ ਪਿਤਾ ਨਾਲ ਟਵੀਨਿੰਗ ਕੀਤੀ ਸੀ। ਮੈਚ ਖਤਮ ਹੋਣ ਤੋਂ ਬਾਅਦ ਰਾਹਾ ਆਪਣੇ ਮਾਤਾ-ਪਿਤਾ ਨਾਲ ਮੈਦਾਨ 'ਤੇ ਉਤਰੀ ਅਤੇ ਕਾਫੀ ਮਸਤੀ ਕੀਤੀ। ਇਸ ਦੌਰਾਨ ਰਣਬੀਰ ਰਾਹਾ ਨੂੰ ਗੋਦ 'ਚ ਚੁੱਕ ਕੇ ਪ੍ਰਸ਼ੰਸਕਾਂ ਨੂੰ ਮਿਲਦੇ ਨਜ਼ਰ ਆਏ ਅਤੇ ਪ੍ਰਸ਼ੰਸਕਾਂ ਨੇ ਰਾਹਾ ਦੇ ਨਾਮ ਦੇ ਨਾਅਰੇ ਵੀ ਲਗਾਏ। ਰਾਹਾ ਦੀਆਂ ਕਿਊਟ ਹਰਕਤਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਰਾਹਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

ਇਹ ਵੀ ਪੜ੍ਹੋ: ਅਰਸ਼ ਡੱਲਾ ਨੂੰ ਕੈਨੇਡਾ ਨੇ ਦਿੱਤੀ ਜ਼ਮਾਨਤ

ਦੱਸਣਯੋਗ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ 2022 'ਚ ਮਾਤਾ-ਪਿਤਾ ਬਣੇ ਸਨ। ਰਾਹਾ 2 ਸਾਲ ਦੀ ਹੋ ਗਈ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਰਾਹਾ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News