ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ''ਚ ਭਰਤੀ, ਹਾਲਤ ਗੰਭੀਰ

Saturday, Dec 28, 2024 - 11:34 AM (IST)

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ''ਚ ਭਰਤੀ, ਹਾਲਤ ਗੰਭੀਰ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਅਦਾਕਾਰਾ ਸ੍ਰਿਸ਼ਟੀ ਰੋਡੇ ਕਈ ਟੀਵੀ ਸ਼ੋਅ ਵਿਚ ਕੰਮ ਕਰ ਚੁੱਕੀ ਹੈ ਅਤੇ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਰਹਿ ਚੁੱਕੀ ਹੈ। ਸ੍ਰਿਸ਼ਟੀ ਨੇ ਹਾਲ ਹੀ ਵਿਚ ਹਸਪਤਾਲ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਤ ਹੋ ਗਏ ਹਨ। 
ਦਰਅਸਲ, ਸ੍ਰਿਸ਼ਟੀ ਰੋਡੇ ਨੇ ਆਪਣੀ ਸਿਹਤ ਬਾਰੇ ਹੈਰਾਨ ਕਰਨ ਵਾਲਾ ਅਪਡੇਟ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਟ੍ਰੈਵਲ ਕਰ ਰਹੀ ਸੀ ਜਦੋਂ ਅਚਾਨਕ ਉਸ ਦੀ ਸਿਹਤ ਵਿਗੜ ਗਈ। ਉਸ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਹਾਲਾਂਕਿ ਹੁਣ ਸ੍ਰਿਸ਼ਟੀ ਹੋਲੀ-ਹੋਲੀ ਠੀਕ ਹੋ ਰਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ

ਤਸਵੀਰਾਂ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਸ੍ਰਿਸ਼ਟੀ ਰੋਡੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁਝ ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਆਕਸੀਜਨ ਮਾਸਕ ਪਾਇਆ ਹੋਇਆ ਹੈ, ਜਦਕਿ ਕੁਝ ਹੋਰ ਮਸ਼ੀਨਾਂ ਉਸ ਦੇ ਸਰੀਰ ‘ਤੇ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਉਸ ਦੀ ਹਾਲਤ ਕਾਫੀ ਗੰਭੀਰ ਲੱਗ ਰਹੀ ਹੈ।

    PunjabKesari

ਇਸ ਕਾਰਨ ਹਾਲਤ ਹੋਈ ਖਰਾਬ
ਅਦਾਕਾਰਾ ਨੇ ਦੱਸਿਆ ਕਿ ਉਹ ਨਿਮੋਨੀਆ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਠੀਕ ਹੋਣ ਤੋਂ ਬਾਅਦ, ਉਸ ਨੇ ਲਿਖਿਆ, ''ਮੇਰਾ ਆਕਸੀਜਨ ਦਾ ਪੱਧਰ ਅਚਾਨਕ ਡਿੱਗ ਗਿਆ। ਮੈਂ ਤੁਹਾਡੇ ਨਾਲ ਕੁਝ ਰੀਅਲ ਸ਼ੇਅਰ ਕਰਨਾ ਚਾਹੁੰਦੀ ਸੀ। ਮੈਂ ਯੂਰਪ ਦੀ ਆਪਣੀ ਸ਼ਾਨਦਾਰ ਯਾਤਰਾ ਦੇ ਕੁਝ ਪਲ ਸਾਂਝੇ ਕਰ ਰਹੀ ਹਾਂ ਪਰ ਕਹਾਣੀ ਦਾ ਇੱਕ ਹਿੱਸਾ ਹੈ ਜੋ ਮੈਂ ਸਾਂਝਾ ਨਹੀਂ ਕੀਤਾ। ਇਹ ਬਹੁਤ ਮੁਸ਼ਕਿਲ ਸੀ। ਐਮਸਟਰਡਮ ਵਿਚ ਰਹਿੰਦਿਆਂ ਮੈਨੂੰ ਨਿਮੋਨੀਆ ਹੋ ਗਿਆ, ਜਿਸ ਕਾਰਨ ਮੈਂ ਗੰਭੀਰ ਰੂਪ ਵਿਚ ਬਿਮਾਰ ਹੋ ਗਈ। ਮੇਰਾ ਆਕਸੀਜਨ ਦਾ ਪੱਧਰ ਅਚਾਨਕ ਘੱਟ ਗਿਆ ਅਤੇ ਮੈਂ ਹਸਪਤਾਲ ਵਿਚ ਸੀ, ਮੈਂ ਬਹੁਤ ਸੰਘਰਸ਼ ਕਰ ਰਹੀ ਸੀ, ਡਰ ਰਹੀ ਸੀ ਕਿ ਕੀ ਮੈਂ ਘਰ ਪਹੁੰਚ ਸਕਾਂਗੀ ਜਾਂ ਨਹੀਂ। ਮੇਰੀ ਹਾਲਤ ਇੰਨੀ ਖਰਾਬ ਸੀ ਕਿ ਮੇਰਾ ਵੀਜ਼ਾ ਘਰ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਸੀ। ਹਾਲਾਂਕਿ ਹੁਣ ਮੈਂ ਮੁੰਬਈ ਆ ਗਈ ਹਾਂ ਪਰ ਰਿਕਵਰੀ ਮੋਡ ਵਿਚ ਹਾਂ।''

PunjabKesari

ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ

ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ
ਸ੍ਰਿਸ਼ਟੀ ਰੋਡੇ ਨੇ ਅੱਗੇ ਦੱਸਿਆ ਕਿ ਫਿਲਹਾਲ ਉਹ ਠੀਕ ਹੈ ਪਰ ਕਮਜ਼ੋਰ ਹੈ। ਉਹ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰਿਸ਼ਟੀ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੇ ਬਾਵਜੂਦ ਉਸ ਨਾਲ ਸੰਪਰਕ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ। ਸ੍ਰਿਸ਼ਟੀ ਨੇ ਲਿਖਿਆ, ''ਮੈਂ ਤੁਹਾਡੇ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਜਲਦੀ ਹੀ ਮਜ਼ਬੂਤੀ ਨਾਲ ਵਾਪਸ ਆਵਾਂਗੀ।''

PunjabKesari

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News