ਮਸ਼ਹੂਰ ਗਾਇਕ ਦੀ ਬਿਲਡਿੰਗ 'ਚ ਲੱਗੀ ਅੱਗ

Tuesday, Dec 24, 2024 - 09:22 AM (IST)

ਮਸ਼ਹੂਰ ਗਾਇਕ ਦੀ ਬਿਲਡਿੰਗ 'ਚ ਲੱਗੀ ਅੱਗ

ਮੁੰਬਈ- ਬਾਲੀਵੁੱਡ ਗਾਇਕ ਸ਼ਾਨ ਦੀ ਮੁੰਬਈ ਸਥਿਤ ਬਿਲਡਿੰਗ 'ਚ ਅੱਜ ਤੜਕੇ 2 ਵਜੇ ਅੱਗ ਲੱਗ ਗਈ। ਗਾਇਕ ਦੀ ਬਿਲਡਿੰਗ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ।

 

ਇਹ ਵੀ ਪੜ੍ਹੋ-ਗਾਇਕ ਅਭਿਜੀਤ ਭੱਟਾਚਾਰੀਆ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ, ਮਚਿਆ ਬਵਾਲ

ਕੋਈ ਵੀ ਜ਼ਖਮੀ ਨਹੀਂ ਹੋਇਆ
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਜਿਵੇਂ ਹੀ ਗਾਇਕ ਦੀ ਬਿਲਡਿੰਗ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਅੱਗ ਲੱਗੀ ਤਾਂ ਗਾਇਕ ਸ਼ਾਨ ਆਪਣੇ ਘਰ ਮੌਜੂਦ ਸਨ।

ਇਹ ਵੀ ਪੜ੍ਹੋ-ਖਨੌਰੀ ਬਾਰਡਰ ਪੁੱਜੇ ਗਾਇਕ ਰਵਿੰਦਰ ਗਰੇਵਾਲ, ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਹੋਏ ਭਾਵੁਕ

ਹੁਣ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਸ਼ਾਨ ਆਪਣਾ ਕੰਸਰਟ ਕਰ ਰਹੇ ਹਨ। ਉਨ੍ਹਾਂ ਨੇ 2 ਦਿਨ ਪਹਿਲਾਂ ਬੈਂਗਲੁਰੂ 'ਚ ਆਪਣਾ ਕੰਸਰਟ ਆਯੋਜਿਤ ਕੀਤਾ ਸੀ। ਗਾਇਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News