ਰਮਜਾਨ ਦਾ ਗੁਰਲੇਜ ਅਖ਼ਤਰ ਨਾਲ ਨਵਾਂ ਗੀਤ ‘ਫੇਮ ਭਾਲਦੇ ਨੇ’ ਰਿਲੀਜ਼ (ਵੀਡੀਓ)

Thursday, Mar 03, 2022 - 02:01 PM (IST)

ਰਮਜਾਨ ਦਾ ਗੁਰਲੇਜ ਅਖ਼ਤਰ ਨਾਲ ਨਵਾਂ ਗੀਤ ‘ਫੇਮ ਭਾਲਦੇ ਨੇ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਬਹੁਤ ਘੱਟ ਸਮੇਂ ’ਚ ਗਾਇਕ ਤੇ ਗੀਤਕਾਰ ਰਮਜਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਖ਼ਾਸ ਪਛਾਣ ਬਣਾ ਲਈ ਹੈ। ਥੋੜ੍ਹੇ-ਥੋੜ੍ਹੇ ਸਮੇਂ ਦੇ ਗੈਪ ਤੋਂ ਬਾਅਦ ਰਮਜਾਨ ਦਾ ਕੋਈ ਨਾ ਕੋਈ ਨਵਾਂ ਗੀਤ ਸੁਣਨ ਨੂੰ ਮਿਲ ਹੀ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ

ਹੁਣ ਰਮਜਾਨ ਦਾ ਨਵਾਂ ਗੀਤ ‘ਫੇਮ ਭਾਲਦੇ ਨੇ’ ਰਿਲੀਜ਼ ਹੋਇਆ ਹੈ। ਇਹ ਇਕ ਡਿਊਟ ਗੀਤ ਹੈ, ਜਿਸ ’ਚ ਰਮਜਾਨ ਨਾਲ ਗਾਇਕਾ ਗੁਰਲੇਜ ਅਖ਼ਤਰ ਨੇ ਆਵਾਜ਼ ਦਿੱਤੀ ਹੈ।

ਗੀਤ ’ਚ ਖ਼ੂਬਸੂਰਤ ਮਾਡਲ ਤੇ ਅਦਾਕਾਰਾ ਪੂਨਮ ਸੂਦ ਵੀ ਨਜ਼ਰ ਆ ਰਹੀ ਹੈ। ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਇਸ ਨੂੰ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਹਰਮਨ ਢਿੱਲੋਂ ਨੇ ਬਣਾਈ ਹੈ।

ਦੱਸ ਦੇਈਏ ਕਿ ਰਜਮਾਨ ਇਸ ਤੋਂ ਪਹਿਲਾਂ ਕਈ ਹਿੱਟ ਗੀਤ ਦੇ ਚੁੱਕੇ ਹਨ। ਰਮਜਾਨ ਦੇ ਗੀਤਾਂ ’ਚ ‘ਪੀ. ਬੀ. 31’, ‘ਗੱਲਾਂ ਸਾਡੇ ਬਾਰੇ’, ‘ਜਾਨ’, ‘ਆਪਣਾ ਕੋਈ ਨਹੀਂ’, ‘ਤਿੱਖੇ ਗੰਡਾਸੇ’ ਤੇ ‘ਪੇਕੇ ਠੇਕੇ’ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News