ਮਹਾਕੁੰਭ ’ਚ ਹੋਵੇਗੀ ‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਦੀ ਇਤਿਹਾਸਕ ਸਕ੍ਰੀਨਿੰਗ
Thursday, Jan 23, 2025 - 01:04 PM (IST)
ਮੁੰਬਈ (ਬਿਊਰੋ) - ‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਆਪਣੀ ਥੀਏਟਰਲ ਰਿਲੀਜ਼ ਤੋਂ ਪਹਿਲਾਂ ਇਕ ਇਤਿਹਾਸਕ ਕਦਮ ਚੁੱਕਣ ਜਾ ਰਿਹਾ ਹੈ। ਇਹ ਫਿਲਮ 23 ਜਨਵਰੀ ਨੂੰ ਪ੍ਰਯਾਗਰਾਜ ਵਿਚ ਹੋਣ ਵਾਲੇ ਮਹਾਕੁੰਭ ਮੇਲੇ ਵਿਚ ਦਿਖਾਈ ਜਾਵੇਗੀ। ਸਕੂਲੀ ਬੱਚਿਆਂ ਅਤੇ ਸ਼ਰਧਾਲੂਆਂ ਨੂੰ ਰਾਮਾਇਣ ’ਤੇ ਆਧਾਰਿਤ ‘ਇੰਡੋ-ਜਾਪਾਨੀ’ ਐਨੀਮੇਸ਼ਨ ਦਾ ਨਵਾਂ 4ਕੇ ਰੀਮਾਸਟਰ ਵਰਜ਼ਨ ਦਿਖਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਕਪਿਲ ਸ਼ਰਮਾ ਨੂੰ ਧਮਕੀ, ਕਿਹਾ- ਪੂਰੇ ਪਰਿਵਾਰ ਨੂੰ ਦਿਆਂਗਾ ਦਰਦਨਾਕ ਮੌਤ, ਪੁਲਸ ਚੌਕਸ
ਇਹ ਵਿਸ਼ੇਸ਼ ਸਕ੍ਰੀਨਿੰਗ ਮਹਾਕੁੰਭ ਵਿਚ ਆਯੋਜਿਤ ਹੋਣ ਵਾਲਾ ਅਜਿਹਾ ਪਹਿਲਾ ਸਮਾਗਮ ਹੋਵੇਗਾ, ਇਹ ਬੁੱਧਵਾਰ ਤੋਂ ਪ੍ਰਯਾਗਰਾਜ ਦੇ ਸੈਕਟਰ-6 ਸਥਿਤ ਦਿਵਿਆ ਪ੍ਰੇਮ ਸੇਵਾ ਕੈਂਪ ਵਿਖੇ ਸ਼ੁਰੂ ਹੋ ਰਿਹਾ ਹੈ। ‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮਾ’ 24 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8