ਦੂਜੇ ਦਿਨ ਘਟੀ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਦੀ ਕਮਾਈ, ਕਮਾਏ ਇੰਨੇ ਕਰੋੜ

Thursday, Oct 27, 2022 - 12:01 PM (IST)

ਦੂਜੇ ਦਿਨ ਘਟੀ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਦੀ ਕਮਾਈ, ਕਮਾਏ ਇੰਨੇ ਕਰੋੜ

ਮੁੰਬਈ (ਬਿਊਰੋ)– ‘ਰਾਮ ਸੇਤੂ’ ਤੇ ‘ਥੈਂਕ ਗੌਡ’ ਬਾਕਸ ਆਫਿਸ ’ਤੇ ਦੂਜੇ ਦਿਨ ਕਮਾਈ ਦੇ ਮਾਮਲੇ ’ਚ ਹੇਠਾਂ ਡਿੱਗੀਆਂ ਹਨ। ਦੋਵੇਂ ਫ਼ਿਲਮਾਂ ਦੀਵਾਲੀ ਦੇ ਤਿਉਹਾਰ ਕਾਰਨ ਮੰਗਲਵਾਰ ਯਾਨੀ 25 ਅਕਤੂਬਰ ਨੂੰ ਰਿਲੀਜ਼ ਹੋਈਆਂ।

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

‘ਰਾਮ ਸੇਤੂ’ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਜਿਥੇ ਫ਼ਿਲਮ ਨੇ 15.25 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਸਿਰਫ 11.40 ਕਰੋੜ ਰੁਪਏ ਦੀ ਕਮਾਈ ਕਰ ਸਕੀ। ਫ਼ਿਲਮ ਨੇ ਦੋ ਦਿਨਾਂ ’ਚ ਕੁਲ 26.65 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਦੂਜੇ ਪਾਸੇ ‘ਥੈਂਕ ਗੌਡ’ ਨੇ ਜਿਥੇ ਪਹਿਲੇ ਦਿਨ 8.10 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਫ਼ਿਲਮ ਸਿਰਫ 6 ਕਰੋੜ ਰੁਪਏ ਹੀ ਕਮਾ ਸਕੀ। ਫ਼ਿਲਮ ਨੇ ਦੋ ਦਿਨਾਂ ’ਚ ਕੁਲ ਨੂੰ 14.10 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਦੱਸ ਦੇਈਏ ਕਿ ਇਹ ਅੰਕੜਾ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਸਾਂਝਾ ਕੀਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪਹਿਲੇ ਵੀਕੈਂਡ ’ਤੇ ‘ਰਾਮ ਸੇਤੂ’ ਫ਼ਿਲਮ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਦੀ ਹੈ, ਉਥੇ ‘ਥੈਂਕ ਗੌਡ’ ਨੂੰ ਇਹ ਅੰਕੜਾ ਹਾਸਲ ਕਰਨ ’ਚ ਕਾਫੀ ਮੁਸ਼ਕਿਲ ਝੱਲਣੀ ਪੈ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News