ਰਾਮ ਗੋਪਾਲ ਵਰਮਾ ਨੇ ਕੰਗਨਾ ਨੂੰ ਦੱਸਿਆ ‘ਨਿਊਕਲੀਅਰ ਬੰਬ’, ਬਾਅਦ ’ਚ ਡਿਲੀਟ ਕੀਤਾ ਟਵੀਟ

Thursday, Feb 18, 2021 - 12:13 PM (IST)

ਰਾਮ ਗੋਪਾਲ ਵਰਮਾ ਨੇ ਕੰਗਨਾ ਨੂੰ ਦੱਸਿਆ ‘ਨਿਊਕਲੀਅਰ ਬੰਬ’, ਬਾਅਦ ’ਚ ਡਿਲੀਟ ਕੀਤਾ ਟਵੀਟ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਆਏ ਦਿਨ ਨਵੀਂਆਂ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਕਈ ਵਾਰ ਪ੍ਰਸ਼ੰਸਕ ਉਸ ਦੀਆਂ ਪੋਸਟਾਂ ਨੂੰ ਖ਼ੂਬ ਲਾਈਕ ਕਰਦੇ ਹਨ ਤਾਂ ਕਈ ਵਾਰ ਉਸ ਨੂੰ ਟਰੋਲ ਵੀ ਹੋਣਾ ਪੈਦਾ ਹੈ। ਬੀਤੇ ਦਿਨੀਂ ਅਦਾਕਾਰਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਆਪਣੀ ਇਕ ਧਾਕੜ ਤਸਵੀਰ ਸਾਂਝੀ ਕੀਤੀ ਸੀ। ਉੱਧਰ ਹੁਣ ਹਾਲ ਹੀ ’ਚ ਡਾਇਰੈਕਟਰ ਰਾਮ ਗੋਪਾਲ ਨੇ ਉਨ੍ਹਾਂ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਉਸ ਨੂੰ ਨਿਊਕਲੀਅਰ ਬੰਬ ਦੱਸਿਆ ਹੈ ਅਤੇ ਬਾਅਦ ’ਚ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ ਪਰ ਰਾਮ ਗੋਪਾਲ ਵਰਮਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਰਾਮ ਗੋਪਾਲ ਵਰਮਾ ਨੇ ਕੰਗਨਾ ਦੀ ਤਾਰੀਫ਼ ਕਰਦੇ ਹੋਏ ਲਿਖਿਆ ਸੀ ਕਿ ‘ਇਹ ਸਿਰਫ ਇਕ ਆਕਰਸ਼ਕ ਕਲਾਕਾਰ ਲਈ ਹੈ ਜਿਸ ਨੂੰ ਮੈਂ ਆਪਣੇ ਕਰੀਅਰ ਦੀ ਇਕ ਪੇਸ਼ੇਵਰ ਫ਼ਿਲਮ ਨਿਰਮਾਤਾ ਦੇ ਰੂਪ ’ਚ ਦੇਖਿਆ ਹੈ। ਮੈਂ ਕਿਸੇ ਵੀ ਕਲਾਕਾਰ ਦੇ ਇਕ ਵੀ ਅਕਸ ਨੂੰ ਯਾਦ ਨਹੀਂ ਕਰ ਸਕਦਾ ਹਾਂ ਜਿਸ ਨੂੰ ਮੈਂ ਇਸ ਤਰ੍ਹਾਂ ਦੀ ਤੀਬਰਤਾ ਅਤੇ ਮੌਲਿਕਤਾ ਦੇ ਨਾਲ ਦੇਖਿਆ ਹੋਵੇ। ਕੰਗਨਾ ਰਣੌਤ ਤੁਸੀਂ ਨਿਊਕਲੀਅਰ ਬੰਬ ਹੋ’। 

PunjabKesari
ਹਾਲਾਂਕਿ ਡਿਲੀਟ ਕਰਨ ਤੋਂ ਪਹਿਲਾਂ ਰਾਮ ਗੋਪਾਲ ਵਰਮਾ ਦੇ ਇਸ ਟਵੀਟ ਦਾ ਸਕ੍ਰੀਨਸ਼ਾਰਟ ਲਿਆ ਜਾ ਚੁੱਕਾ ਸੀ ਜੋ ਹੁਣ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਉੱਧਰ ਕੰਗਨਾ ਰਣੌਤ ਦੀ ਗੱਲ ਕਰੀਏ ਤਾਂ ਅਦਾਕਾਰਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ’ਚ ਹੋ ਰਹੀ ਹੈ। ਹਾਲਾਂਕਿ ਸ਼ੂਟਿੰਗ ’ਚ ਰੁੱਝੇ ਸ਼ਡਿਊਲ ਦੌਰਾਨ ਕੰਗਨਾ ਸਮਾਂ ਕੱਢ ਕੇ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। 


author

Aarti dhillon

Content Editor

Related News