ਰਾਮ ਚਰਨ ਦੀ ਫਿਲਮ ‘ਪੈੱਡੀ’ ਨੂੰ ਮਿਲੀ ਗ੍ਰੈਂਡ ਰਿਲੀਜ਼ ਡੇਟ, ਨਵੇਂ ਪੋਸਟਰ ਨੇ ਵਧਾਇਆ ਕ੍ਰੇਜ਼

Thursday, Feb 05, 2026 - 09:54 AM (IST)

ਰਾਮ ਚਰਨ ਦੀ ਫਿਲਮ ‘ਪੈੱਡੀ’ ਨੂੰ ਮਿਲੀ ਗ੍ਰੈਂਡ ਰਿਲੀਜ਼ ਡੇਟ, ਨਵੇਂ ਪੋਸਟਰ ਨੇ ਵਧਾਇਆ ਕ੍ਰੇਜ਼

ਮੁੰਬਈ- 2026 ਦੀ ਸਭ ਤੋਂ ਵੱਡੀ ਪੈਨ-ਇੰਡੀਆ ਫ਼ਿਲਮਾਂ ’ਚ ਗਿਣੀ ਜਾ ਰਹੀ ‘ਪੈੱਡੀ’ ਨੂੰ ਵਿਜ਼ਨਰੀ ਡਾਇਰੈਕਟਰ ਬੁਚੀ ਬਾਬੂ ਸਨਾ ਨਿਰਦੇਸ਼ਿਤ ਕਰ ਰਹੇ ਹਨ। ਹੁਣ ਮੇਕਰਸ ਨੇ ਉਤਸ਼ਾਹ ਨੂੰ ਹੋਰ ਵੀ ਉੱਚਾ ਕਰਦੇ ਹੋਏ ਇਕ ਨਵੇਂ ਦਮਦਾਰ ਪੋਸਟਰ ਦੇ ਨਾਲ ਹੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ। ‘ਪੈੱਡੀ’ 30 ਅਪ੍ਰੈਲ 2026 (ਵੀਕੈਂਡ) ਨੂੰ ਈਵੈਂਟ ਰਿਲੀਜ਼ ਵੱਜੋਂ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ, ਜੋ ਇਸ ਨੂੰ ਸਾਲ ਦੀ ਸਭ ਤੋਂ ਗ੍ਰੈਂਡ ਰਿਲੀਜ਼ ’ਚੋਂ ਇਕ ਬਣਾਉਂਦਾ ਹੈ।

ਨਵੇਂ ਪੋਸਟਰ ’ਚ ਰਾਮ ਚਰਣ ਲੰਬੇ ਵਾਲਾਂ, ਸੰਘਣੀ ਦਾੜ੍ਹੀ, ਖੂਨ ਨਾਲ ਲਿਬੜੇ ਚਿਹਰੇ ਅਤੇ ਧੂੜ ’ਚ ਲਿਪਟੇ ਰਫ-ਟਫ ਅਵਤਾਰ ’ਚ ਨਜ਼ਰ ਆ ਰਹੇ ਹਨ। ਪੋਸਟਰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ, “ਉਸ ਦੇ ਆਉਣ ਦੀ ਤਰੀਕ ਬਦਲ ਸਕਦੀ ਹੈ, ਪਰ ਉਸਦੀ ਜ਼ਬਰਦਸਤ ਤਾਕਤ ਅਤੇ ਜਜ਼ਬਾ ਨਹੀਂ... #ਪੈੱਡੀ ਵਰਲਡਵਾਈਡ ਰਿਲੀਜ਼ 30 ਅਪ੍ਰੈਲ 2026...।” ਰਾਮ ਚਰਣ, ਜਾਨ੍ਹਵੀ ਕਪੂਰ, ਜਗਪਤੀ ਬਾਬੂ, ਸ਼ਿਵਾ ਰਾਜਕੁਮਾਰ ਅਤੇ ਦਿਵਯੇਂਦੂ ਸ਼ਰਮਾ ਵਰਗੇ ਸਿਤਾਰਿਆਂ ਨਾਲ ਸਜੀ ਫ਼ਿਲਮ ‘ਪੈੱਡੀ’ ਦਾ ਨਿਰਦੇਸ਼ਨ ਬੁਚੀ ਬਾਬੂ ਸਨਾ ਨੇ ਕੀਤਾ ਹੈ। ਇਹ ਫ਼ਿਲਮ 30 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।


author

cherry

Content Editor

Related News