ਫਲਾਂ-ਸਬਜ਼ੀਆਂ ਦੇ ਮਹਿੰਗੇ ਭਾਅ ਨੇ ਉਡਾਏ ਰਾਖੀ ਸਾਵੰਤ ਦੇ ਹੋਸ਼, ਗੁੱਸੇ ’ਚ ਖਾਲੀ ਹੱਥ ਮੁੜੀ ਵਾਪਸ

Saturday, Apr 17, 2021 - 12:57 PM (IST)

ਫਲਾਂ-ਸਬਜ਼ੀਆਂ ਦੇ ਮਹਿੰਗੇ ਭਾਅ ਨੇ ਉਡਾਏ ਰਾਖੀ ਸਾਵੰਤ ਦੇ ਹੋਸ਼, ਗੁੱਸੇ ’ਚ ਖਾਲੀ ਹੱਥ ਮੁੜੀ ਵਾਪਸ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਪੂਰੇ ਦੇਸ਼ ’ਚ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਇਸ ਵਿਚਾਲੇ ਮੁੰਬਈ ਦੇ ਹਾਲਾਤ ਹਰ ਦਿਨ ਵਿਗੜਦੇ ਜਾ ਰਹੇ ਹਨ। ਇਨ੍ਹਾਂ ਹਲਾਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਤਾਲਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਸਾਰੇ ਘਰ ’ਤੇ ਰਹਿਣ ਤੇ ਸਿਰਫ ਜ਼ਰੂਰਤ ਪੈਣ ’ਤੇ ਬਾਹਰ ਨਿਕਲਣ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਤਾਲਾਬੰਦੀ ਵਿਚਾਲੇ ਡਰਾਮਾ ਕੁਈਨ ਰਾਖੀ ਸਾਵੰਤ ਬਾਜ਼ਾਰ ’ਚ ਸਬਜ਼ੀ ਤੇ ਫਲ ਖਰੀਦਣ ਲਈ ਬਾਹਰ ਨਿਕਲੀ। ਇਸ ਦੌਰਾਨ ਦੀ ਇਕ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ, ਜਾਣੋ ਕਿਵੇਂ ਬਣਿਆ ਸਟਾਰ?

ਰਾਖੀ ਸਾਵੰਤ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ’ਚ ਉਹ ਦੁਕਾਨ ’ਤੇ ਫਲ ਤੇ ਸਬਜ਼ੀਆਂ ਪਸੰਦ ਕਰਵਾ ਲੈਂਦੀ ਹੈ। ਪਸੰਦ ਕਰਵਾਉਣ ਤੋਂ ਬਾਅਦ ਜਦੋਂ ਸਬਜ਼ੀ ਵਾਲਾ ਉਸ ਨੂੰ 1650 ਰੁਪਏ ਦਾ ਬਿੱਲ ਦੱਸਦਾ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। ਜਿਸ ’ਤੇ ਰਾਖੀ ਸਾਵੰਤ ਗੁੱਸੇ ’ਚ ਭੜਕ ਜਾਂਦੀ ਹੈ ਤੇ ਬੋਲਦੀ ਹੈ, ‘ਇਹ ਲੋਕ ਲੁੱਟ ਰਹੇ ਹਨ। ਭਲਾ 1650 ਰੁਪਏ ਦੀ ਵੀ ਸਬਜ਼ੀ ਹੁੰਦੀ ਹੈ ਕੀ?’ ਇੰਨਾ ਹੀ ਨਹੀਂ ਫਿਰ ਰਾਖੀ ਬਿਨਾਂ ਸਬਜ਼ੀਆਂ ਲਏ ਕਾਰ ’ਚ ਬੈਠ ਕੇ ਚਲੀ ਜਾਂਦੀ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਵੀਡੀਓ ਨੂੰ ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਗਿਆ ਹੈ। ਜੋ ਹੁਣ ਰੱਜ ਕੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਸਾਵੰਤ ਸਬਜ਼ੀ ਖਰੀਦਣ ਵਿਚਾਲੇ ਲੋਕਾਂ ਨੂੰ ਖੂਬ ਹਸਾਉਂਦੀ ਹੈ ਤੇ ਲੋਕਾਂ ਨੂੰ ਮਾਸਕ ਪਹਿਨਣ ਲਈ ਵੀ ਕਹਿੰਦੀ ਹੈ।

ਇੰਨਾ ਹੀ ਨਹੀਂ, ਰਾਖੀ ਸਾਵੰਤ ਇਥੇ ‘ਬਿੱਗ ਬੌਸ’ ਵਾਲੀ ਜੂਲੀ ਨੂੰ ਲੈ ਕੇ ਕਹਿੰਦੀ ਹੈ, ‘ਮਾਸਕ ਨਹੀਂ ਪਹਿਨੋਗੇ ਤਾਂ ਇਹ ਜੂਲੀ ਮਾਰੇਗੀ ਮੂਲੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News