ਰਾਖੀ ਸਾਵੰਤ ਨੇ ਲਈ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ, ਵੀਡੀਓ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

2021-06-17T09:38:10.2

ਮੁੰਬਈ- ਬਾਲੀਵੁੱਡ ਦੀ ਡਰਾਮਾ ਕੁਈਨ ਭਾਵ ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਉਹ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਂਦੀ ਹੋਈ ਨਜ਼ਰ ਆ ਰਹੀ ਹੈ।


ਇਸ ਵੀਡੀਓ ‘ਚ ਰਾਖੀ ਸਾਵੰਤ ਟੀਕਾ ਦੇ ਡਰ ਤੋਂ ਘਬਰਾਈ ਹੋਈ ਨਜ਼ਰ ਆ ਰਹੀ ਹੈ। ਡਰ ਦੇ ਮਾਰੇ ਉਹ ਆਪਣਾ ਆਉਣ ਵਾਲੇ ਨਵੇਂ ਮਿਊਜ਼ਿਕ ਵੀਡੀਓ ਦਾ ਗੀਤ ਗਾਉਣ ਲੱਗ ਜਾਂਦੀ ਹੈ। ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ 'ਤੇਰੇ ਡਰੀਮ ਮੈ ਮੇਰੀ ਐਂਟਰੀ', 'ਮੇਰੇ ਡਰੀਮ ਮੈ ਤੇਰੀ ਐਂਟਰੀ'..। ਜਦੋਂ ਰਾਖੀ ਦੇ ਟੀਕਾ ਲੱਗ ਜਾਂਦਾ ਹੈ ਤਾਂ ਉਹ ਬਹੁਤ ਹੈਰਾਨ ਹੁੰਦੀ ਹੈ ਅਤੇ ਨਾਲ ਹੀ ਸਭ ਨੂੰ ਕੋਰੋਨਾ ਦੀ ਵੈਕਸੀਨ ਲੈਣ ਦੀ ਸਲਾਹ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਦੇਖਿਆ ਜਾ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਮਜ਼ੇਦਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ 'ਬਿੱਗ ਬੌਸ ਸੀਜ਼ਨ 14' ‘ਚ ਵੀ ਨਜ਼ਰ ਆਈ ਸੀ। ਰਾਖੀ ਸਾਵੰਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।  


Aarti dhillon

Content Editor Aarti dhillon