ਅਦਾਕਾਰਾ ਰਾਖੀ ਸਾਵੰਤ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਗਰਭਪਾਤ!

Wednesday, Jan 18, 2023 - 06:28 PM (IST)

ਅਦਾਕਾਰਾ ਰਾਖੀ ਸਾਵੰਤ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਗਰਭਪਾਤ!

ਮੁੰਬਈ  (ਬਿਊਰੋ) – ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਅਤੇ ਮਾਂ ਦੀ ਬੀਮਾਰੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਰਾਖੀ ਸਾਵੰਤ ਨੇ ਖੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਸੀ ਪਰ ਉਸ ਦਾ ਗਰਭਪਾਤ ਹੋ ਗਿਆ ਸੀ। ਰਾਖੀ ਦਾ ਕਹਿਣਾ ਹੈ ਕਿ ਉਸ ਨੇ 'ਬਿੱਗ ਬੌਸ' ਮਰਾਠੀ ਸੀਜ਼ਨ 4 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਪਰ ਕਿਸੇ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਰਾਖੀ ਸਾਵੰਤ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਆਪਣੇ ਗਰਭਪਾਤ ਦਾ ਖ਼ੁਲਾਸਾ ਕੀਤਾ ਹੈ। ਭਯਾਨੀ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਨੇ ਕਿਹਾ, "ਹਾਂ ਭਰਾ, ਮੈਂ ਗਰਭਵਤੀ ਸੀ ਅਤੇ ਮੈਂ ਬਿੱਗ ਬੌਸ ਮਰਾਠੀ ਸ਼ੋਅ 'ਚ ਵੀ ਘੋਸ਼ਣਾ ਕੀਤੀ ਸੀ ਪਰ ਸਾਰਿਆਂ ਨੇ ਇਸ ਨੂੰ ਮਜ਼ਾਕ ਸਮਝਿਆ ਅਤੇ ਕਿਸੇ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।" ਰਾਖੀ ਨੇ ਇਹ ਵੀ ਦੱਸਿਆ ਸੀ ਕਿ ਉਸ ਦਾ ਗਰਭਪਾਤ ਵੀ ਹੋ ਗਿਆ ਹੈ।

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਰਾਖੀ ਸਾਵੰਤ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਰਾਖੀ ਨੇ ਕਈ ਇੰਟਰਵਿਊ 'ਚ ਆਪਣੀ ਪ੍ਰੈਗਨੈਂਸੀ 'ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਰਾਖੀ ਗਰਭਵਤੀ ਹੋ ਗਈ ਹੈ, ਇਸ ਲਈ ਉਸ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਹਾਲਾਂਕਿ ਹੁਣ ਰਾਖੀ ਸਾਵੰਤ ਦੇ ਇਸ ਐਲਾਨ ਤੋਂ ਹਰ ਕੋਈ ਹੈਰਾਨ ਰਹਿ ਗਿਆ ਹੈ।

ਦੱਸਣਯੋਗ ਹੈ ਕਿ ਰਾਖੀ ਸਾਵੰਤ ਨੇ 7 ਮਹੀਨੇ ਪਹਿਲਾਂ ਪ੍ਰੇਮੀ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕੀਤਾ ਸੀ। 'ਬਿੱਗ ਬੌਸ ਮਰਾਠੀ ਸੀਜ਼ਨ 4' ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ ਅਤੇ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਸਨ। 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News