ਰਾਖੀ ਸਾਵੰਤ ਵਲੋਂ ਪਤੀ ਆਦਿਲ ''ਤੇ ਗੰਭੀਰ ਦੋਸ਼, ਕਿਹਾ- ਮੇਰੇ ਅਸ਼ਲੀਲ ਵੀਡੀਓ ਬਣਾ ਕੇ ਵੇਚੇ ਤੇ....

Friday, Feb 10, 2023 - 11:33 AM (IST)

ਰਾਖੀ ਸਾਵੰਤ ਵਲੋਂ ਪਤੀ ਆਦਿਲ ''ਤੇ ਗੰਭੀਰ ਦੋਸ਼, ਕਿਹਾ- ਮੇਰੇ ਅਸ਼ਲੀਲ ਵੀਡੀਓ ਬਣਾ ਕੇ ਵੇਚੇ ਤੇ....

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਪਤੀ ਆਦਿਲ ਖ਼ਾਨ ਦੁਰਾਨੀ ਨੂੂੰ ਲੈ ਕੇ ਅਜਿਹੇ ਖ਼ੁਲਾਸੇ ਕੀਤੇ ਹਨ, ਜਿਨ੍ਹਾਂ ਦੀ ਚਰਚਾ ਹੁਣ ਹਰ ਪਾਸੇ ਹੋ ਰਹੀ ਹੈ। ਦਰਅਸਲ, ਰਾਖੀ ਸਾਵੰਤ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਪਤੀ ਆਦਿਲ ਨੇ ਉਸ ਦੀਆਂ ਨਗਨ ਵੀਡੀਓਜ਼ ਬਣਾ ਕੇ ਵੇਚੀਆਂ ਹਨ। ETimes ਨੂੰ ਦਿੱਤੇ ਇੰਟਰਵਿਊ 'ਚ ਰਾਖੀ ਸਾਵੰਤ ਨੇ ਦੱਸਿਆ ਕਿ ਆਦਿਲ ਮੇਰੇ ਨਿਊਡ ਵੀਡੀਓਜ਼ ਲੈ ਕੇ ਲੋਕਾਂ ਨੂੰ ਵੇਚਦਾ ਸੀ। ਮੇਰਾ ਕੇਸ ਸਾਈਬਰ ਕ੍ਰਾਈਮ ਵਿਭਾਗ ਕੋਲ ਚੱਲ ਰਿਹਾ ਹੈ। ਉਹ ਹੁਣ ਤਨੂ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਉਹ ਵੀ ਤੀਜੀ ਵਾਰ। ਰਾਖੀ ਸਾਵੰਤ ਨੇ ਅੱਗੇ ਦੱਸਿਆ ਕਿ ਆਦਿਲ ਨੇ ਤਨੂ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਲਈ ਕਿਹਾ ਹੈ।

ਰਾਖੀ ਨੇ ਦਿੱਤੀ ਆਪਣੀ ਬੈਂਕ ਸਟੇਟਮੈਂਟ
ਅਦਾਲਤ ਵਿਚ ਪਹੁੰਚਦਿਆਂ ਰਾਖੀ ਸਾਵੰਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 'ਮੈਂ ਅਦਾਲਤ ਵਿਚ ਆਪਣਾ ਪੱਖ ਦੱਸਣ ਆਈ ਹਾਂ। ਆਦਿਲ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ, ਮੈਂ ਆਪਣਾ ਮੈਡੀਕਲ ਕਰਵਾ ਲਿਆ ਹੈ ਅਤੇ ਸਾਰੇ ਸਬੂਤ ਵੀ ਓਸ਼ੀਵਾਰਾ ਪੁਲਸ ਨੂੰ ਸੌਂਪ ਦਿੱਤੇ ਹਨ। ਮੈਂ ਇੱਥੇ ਜੱਜ ਤੋਂ ਇਨਸਾਫ਼ ਮੰਗਣ ਆਈ ਹਾਂ। ਆਦਿਲ ਨੇ ਮੇਰੇ 'ਤੇ ਤਸ਼ੱਦਦ ਢਾਹੇ ਅਤੇ ਮੇਰੇ ਨਾਲ ਧੋਖਾਧੜੀ ਕੀਤੀ ਹੈ, ਹੁਣ ਮੈਂ ਨਹੀਂ ਚਾਹੁੰਦੀ ਹਾਂ ਕਿ ਉਸ ਨੂੰ ਜ਼ਮਾਨਤ ਮਿਲੇ। ਮੈਂ ਆਪਣੇ ਬੈਂਕ ਸਟੇਟਮੈਂਟ ਵੀ ਦੇ ਦਿੱਤੇ ਹਨ, ਉਸ ਨੇ ਮੇਰਾ OTP ਲੈ ਲਿਆ ਅਤੇ ਮੇਰੇ ਪੈਸੇ ਵੀ ਚੋਰੀ ਕੀਤੇ ਹਨ।

ਆਦਿਲ ਖ਼ਿਲਾਫ਼ ਹਨ ਕਈ ਗੰਭੀਰ ਸਬੂਤ
ਰਾਖੀ ਸਾਵੰਤ ਦੇ ਵਕੀਲਾਂ ਦੀ ਟੀਮ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਗਲੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਵਕੀਲਾਂ ਦਾ ਕਹਿਣਾ ਹੈ ਕਿ, ''ਕੁਝ ਸਬੂਤ ਹਨ, ਜੋ ਉਸ ਨੂੰ ਜ਼ਮਾਨਤ ਨਾ ਦੇਣ ਲਈ ਗੰਭੀਰ ਹਨ। ਧਾਰਾ 498 ਜਾਂ 377 ਹੀ ਨਹੀਂ, ਹੋਰ ਵੀ ਗੰਭੀਰ ਧਾਰਾਵਾਂ ਹਨ, ਜੋ ਰਾਖੀ ਵੱਲੋਂ ਆਦਿਲ 'ਤੇ ਲਾਏ ਦੋਸ਼ਾਂ ਨੂੰ ਹੋਰ ਗੰਭੀਰ ਬਣਾ ਸਕਦੀਆਂ ਹਨ। ਡੇਢ ਕਰੋੜ ਰੁਪਏ ਦੀ ਧੋਖਾਧੜੀ ਇੱਕ ਗੰਭੀਰ ਅਪਰਾਧ ਹੈ ਅਤੇ ਇਸ ਵਿਸ਼ੇ 'ਤੇ ਅਦਾਲਤ ਵਿਚ ਵੀ ਚਰਚਾ ਕੀਤੀ ਜਾਵੇਗੀ। ਇਸ ਮਾਮਲੇ ਨੂੰ ਸੁਣਵਾਈ 'ਚ ਲਿਆਉਣ ਤੋਂ ਬਾਅਦ ਸਜ਼ਾ 'ਤੇ ਵਿਚਾਰ ਕੀਤਾ ਜਾਵੇਗਾ।''

ਸੱਤ ਮਹੀਨਿਆਂ ਤੋਂ ਮੇਰੇ 'ਤੇ ਕਰ ਰਿਹੈ ਤਸ਼ੱਦਦ
ਰਾਖੀ ਸਾਵੰਤ ਦੇ ਨੁਮਾਇੰਦੇ ਨੇ ਦੱਸਿਆ ਕਿ ਕਿਵੇਂ ਕੇਸ ਉਸ ਦੇ ਹੱਕ ਵਿਚ ਹੋ ਗਿਆ। ਉਸ ਨੇ ਕਿਹਾ, ''ਅਸੀਂ ਅਜੇ ਵੀ ਦੋਸ਼ੀ ਖ਼ਿਲਾਫ਼ ਹੋਰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਵਿਚ ਹਾਂ ਅਤੇ ਰਾਖੀ ਸਾਡੇ ਨਾਲ ਸਹਿਯੋਗ ਕਰ ਰਹੀ ਹੈ, ਇਸ ਲਈ ਅਸੀਂ ਜਲਦੀ ਹੀ ਅਦਾਲਤ ਵਿਚ ਆਦਿਲ ਖ਼ਿਲਾਫ਼ ਕੇਸ ਦਾਇਰ ਕਰਾਂਗੇ। ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਕਿਹਾ, ''ਆਦਿਲ ਨੇ ਬੇਰਹਿਮੀ ਨਾਲ ਮੇਰਾ ਸਰੀਰਕ ਸ਼ੋਸ਼ਣ ਕੀਤਾ ਹੈ। ਮੈਂ 7 ਮਹੀਨਿਆਂ ਤੋਂ ਬਹੁਤ ਦੁੱਖ ਝੱਲਿਆ ਹੈ। ਰਾਖੀ ਸਾਵੰਤ ਹੋਣ ਕਾਰਨ ਮੈਂ ਬਾਹਰ ਆ ਕੇ ਇਸ ਬਾਰੇ ਗੱਲ ਨਹੀਂ ਕਰ ਸਕਦੀ ਸੀ।''

 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News