ਪ੍ਰੇਮੀ ਆਦਿਲ ਦੇ ਨਾਲ ਦੁਬਈ ਰਵਾਨਾ ਹੋਈ ਰਾਖੀ ਸਾਵੰਤ, ਬਲੈਕ ਐਂਡ ਵ੍ਹਾਈਟ ਡਰੈੱਸ 'ਚ ਆਈ ਨਜ਼ਰ (ਤਸਵੀਰਾਂ)

Tuesday, May 24, 2022 - 03:49 PM (IST)

ਪ੍ਰੇਮੀ ਆਦਿਲ ਦੇ ਨਾਲ ਦੁਬਈ ਰਵਾਨਾ ਹੋਈ ਰਾਖੀ ਸਾਵੰਤ, ਬਲੈਕ ਐਂਡ ਵ੍ਹਾਈਟ ਡਰੈੱਸ 'ਚ ਆਈ ਨਜ਼ਰ (ਤਸਵੀਰਾਂ)

ਮੁੰਬਈ- 'ਡਰਾਮਾ ਕੁਈਨ' ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਪਤੀ ਰਿਤੇਸ਼ ਤੋਂ ਵੱਖ ਹੋਣ ਤੋਂ ਬਾਅਦ ਰਾਖੀ ਦੀ ਜ਼ਿੰਦਗੀ 'ਚ ਨਵੇਂ ਪਿਆਰ ਦੀ ਐਂਟਰੀ ਹੋ ਗਈ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਦਿਲ ਦੁਰਰਾਨੀ ਨੂੰ ਡੇਟ ਕਰ ਰਹੀ ਹੈ। ਰਾਖੀ ਪ੍ਰੇਮੀ ਆਦਿਲ ਦੇ ਨਾਲ ਸਮਾਂ ਬਿਤਾਉਣ ਲਈ ਦੁਬਈ ਰਵਾਨਾ ਹੋਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। 

PunjabKesari

ਵੀਡੀਓ 'ਚ ਰਾਖੀ ਬਲੈਕ ਐਂਡ ਵ੍ਹਾਈਟ ਡਰੈੱਸ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਰਾਖੀ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁਕ 'ਚ ਰਾਖੀ ਹੌਟ ਲੱਗ ਰਹੀ ਹੈ। ਉਧਰ ਆਦਿਲ ਵ੍ਹਾਈਟ ਸ਼ਰਟ ਅਤੇ ਬਲੈਕ ਜੀਨਸ 'ਚ ਦਿਖਾਈ ਦੇ ਰਹੇ ਹਨ। ਦੋਵੇਂ ਪੈਪਰਾਜ਼ੀ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਪੈਪਰਾਜ਼ੀ ਆਦਿਲ ਨੂੰ ਕੁਝ ਬੋਲਣ ਲਈ ਕਹਿੰਦੇ ਹਨ ਤਾਂ ਰਾਖੀ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਇਹ ਬਹੁਤ ਘੱਟ ਬੋਲਦੇ ਹਨ। ਰਾਖੀ ਇਹ ਵੀ ਦੱਸਦੀ ਨਜ਼ਰ ਆ ਰਹੀ ਹੈ ਕਿ ਉਹ ਦੋਵੇਂ ਦੁਬਈ 'ਚ ਸਮਾਂ ਬਿਤਾਉਣ ਜਾ ਰਹੇ ਹਨ। ਫਿਰ ਪੈਪਰਾਜ਼ੀ ਰਾਖੀ ਤੋਂ ਉਰਫੀ ਜਾਵੇਦ ਦੇ ਬਾਰੇ 'ਚ ਪੁੱਛਦੇ ਹਨ ਇਸ 'ਤੇ ਰਾਖੀ ਕਹਿੰਦੀ ਹੈ ਕਿ ਉਹ ਉਨ੍ਹਾਂ ਦੀ ਸਵੀਟਹਾਰਟ ਹੈ। ਇਸ ਤੋਂ ਬਾਅਦ ਰਾਖੀ ਪ੍ਰਸ਼ੰਸਕਾਂ ਦੇ ਨਾਲ ਸੈਲਫੀ ਕਲਿੱਕ ਕਰਵਾਉਂਦੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ। 


ਦੱਸ ਦੇਈਏ ਕਿ ਇਸ ਤੋਂ ਪਹਿਲੇ ਰਾਖੀ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਮੰਗਣੀ ਦੀ ਰਿੰਗ ਫਲਾਂਟ ਕਰਦੀ ਨਜ਼ਰ ਆਈ ਸੀ। ਰਾਖੀ ਨੇ ਆਦਿਲ ਨਾਲ ਮੰਗਣੀ ਕਰ ਲਈ ਹੈ। ਰਾਖੀ ਨੇ ਇਹ ਵੀ ਕਿਹਾ ਕਿ ਉਹ ਮੇਰਾ ਪਿਆਰ ਹੈ ਅਤੇ ਇਹ ਕੋਈ ਪਬਲਿਸਿਟੀ ਸਟੰਟ ਨਹੀਂ ਹੈ। ਸਭ ਕੁਝ ਠੀਕ ਰਿਹਾ ਤਾਂ ਰਾਖੀ ਜਲਦ ਹੀ ਵਿਆਹ ਵੀ ਕਰ ਸਕਦੀ ਹੈ। 

PunjabKesari


author

Aarti dhillon

Content Editor

Related News